ਨਵੀਂ ਦਿੱਲੀ— ਬ੍ਰਿਕਸ ਦੇਸ਼ਾਂ (ਭਾਰਤ, ਚੀਨ, ਰੂਸ, ਬ੍ਰਾਜੀਲ ਅਤੇ ਦੱਖਣੀ ਅਫਰੀਕਾ) ਦੀਆਂ ਟਾਪ 20 ਯੂਨੀਵਰਸਿਟੀਆਂ 'ਚ ਚਾਰ ਭਾਰਤੀ ਸੰਸਥਾਵਾਂ ਸ਼ਾਮਲ ਹਨ। ਸੰਸਥਾ ਕਿਊ.ਐੱਸ. (ਕਵਾਕਊਰੇਲੀ ਸਾਇਮੰਡਸ) ਨੇ 300 ਤੋਂ ਵਧ ਯੂਨੀਵਰਸਿਟੀਆਂ ਦੀ ਰੈਕਿੰਗ ਸੂਚੀ ਜਾਰੀ ਕੀਤੀ ਹੈ। ਇਸ 'ਚ ਕਈ ਹੋਰ ਭਾਰਤੀ ਸੰਸਥਾਵਾਂ ਨੂੰ ਵੀ ਜਗ੍ਹਾ ਮਿਲੀ ਹੈ।
ਪਹਿਲਾਂ 20 ਸੰਸਥਾਵਾਂ 'ਚ ਤਿੰਨ ਆਈ.ਆਈ.ਟੀ. ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ., ਬੈਂਗਲੁਰੂ) ਸ਼ਾਮਲ ਹਨ। ਟਾਪ 10 'ਚੋਂ 8 ਚੀਨੀ ਅਤੇ 2 ਭਾਰਤੀ ਸੰਸਥਾਵਾਂ (ਆਈ.ਆਈ.ਟੀ., ਬਾਂਬੇ ਦਾ 9ਵੇਂ ਅਤੇ ਆਈ.ਆਈ.ਐੱਸ.ਸੀ. 10ਵੇਂ ਨੰਬਰ 'ਤੇ) ਹਨ। ਇਸ ਸਾਲ ਦੀ ਰੈਕਿੰਗ 'ਚ ਚੀਨ ਤੋਂ ਬਾਅਦ ਸਭ ਤੋਂ ਵਧ ਭਾਰਤੀ ਯੂਨੀਵਰਸਿਟੀਆਂ ਨੂੰ ਜਗ੍ਹਾ ਮਿਲੀ ਹੈ। ਸਾਲ 2016 'ਚ ਪਹਿਲਾਂ 10 ਯੂਨੀਵਰਸਿਟੀਆਂ 'ਚ ਸਿਰਫ ਆਈ.ਆਈ.ਐੱਸ.ਸੀ. (6) ਹੀ ਸ਼ਾਮਲ ਸਨ।
ਚੌਹਾਨ ਨੇ ਇਸ ਮੌਕੇ ਕਿਹਾ ਕਿ ਰੈਕਿੰਗ ਦੇ ਮਾਧਿਅਮ ਨਾਲ ਵਿਦਿਆਰਥੀ ਨੂੰ ਸੰਸਥਾ ਬਾਰੇ ਐਡੀਸ਼ਨਲ ਜਾਣਕਾਰੀ ਮਿਲਦੀ ਹੈ, ਜਿਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਸਿੱਖਿਆ ਸੰਸਥਾਵਾਂ ਲਈ ਰੈਕਿੰਗ ਕਈ ਮਾਇਨਿਆਂ 'ਚ ਸੰਬੰਧਤ ਹੈ। ਖਾਸ ਕਰ ਕੇ ਇਸ ਕਾਰਨ ਸੰਸਥਾ ਆਪਣੀ ਗੁਣਵੱਤਾ ਵਧਾਉਣ 'ਤੇ ਧਿਆਨ ਦੇਣ ਲੱਗਦੇ ਹਨ। ਇੰਨਾ ਹੀ ਨਹੀਂ ਸਰਕਾਰ ਵੀ ਇਹ ਸੋਚਣ ਲੱਗਦੀ ਹੈ ਕਿ ਯੂਨੀਵਰਸਿਟੀ ਵੀ ਦੇਸ਼ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਰੈਕਿੰਗ ਜਾਰੀ ਹੋਣ 'ਤੇ ਉਸ ਸਮੇਂ ਖੁਸ਼ ਹੋਵੇਗਾ, ਜਦੋਂ 350 'ਚੋਂ 150 ਭਾਰਤੀ ਯੂਨੀਵਰਸਿਟੀਆਂ ਹੋਣ।
ਚੇੱਨਈ: ਨਕਲ ਕਰਦੇ ਫੜੀ ਗਈ ਵਿਦਿਆਰਥਣ ਨੇ ਕੀਤਾ ਸੁਸਾਇਡ, ਵਿਦਿਆਰਥੀਆਂ ਨੇ ਕੀਤਾ ਹੰਗਾਮਾ
NEXT STORY