ਸੋਨਾਰਪੁਰ — ਪੱਛਮੀ ਬੰਗਾਲ ਵਿਚ ਦੱਖਣੀ 24 ਪਰਗਣਾ ਜ਼ਿਲੇ ਦੇ ਰਥਤਲਾ ਵਿਖੇ ਇਕ ਬਰਥ ਡੇ ਪਾਰਟੀ ਦੌਰਾਨ ਬਾਰ੍ਹਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਉਸ ਦੇ 4 ਦੋਸਤਾਂ ਨੇ ਕਥਿਤ ਤੌਰ 'ਤੇ ਗੈਂਗਰੇਪ ਕੀਤਾ। ਪੁਲਸ ਨੇ ਦੱਸਿਆ ਕਿ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਚੌਥੇ ਦੀ ਭਾਲ ਜਾਰੀ ਹੈ। ਦੋਸ਼ੀਆਂ ਨੇ ਰੇਪ ਤੋਂ ਬਾਅਦ ਲੜਕੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਪੀੜਤ ਲੜਕੀ ਦਾ ਸ਼ਹਿਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਕੱਲ ਰਾਤ ਹੋਈ, ਜਦੋਂ ਪੀੜਤ ਲੜਕੀ ਦੇ ਬੁਆਏ ਫ੍ਰੈਂਡ ਨੇ ਉਸ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਬਰਥ ਡੇ ਪਾਰਟੀ 'ਤੇ ਬੁਲਾਇਆ। ਉਸ ਨੂੰ ਡਰਿੰਕ 'ਚ ਨਸ਼ੇ ਵਾਲਾ ਪਦਾਰਥ ਪਿਆ ਦਿੱਤਾ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਦੋਸ਼ੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਮੋਦੀ ਮਿਹਰਬਾਨ ਹਨ ਜੇਤਲੀ 'ਤੇ
NEXT STORY