ਵੈੱਬ ਡੈਸਕ : ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਮੰਨੇ ਜਾਣ ਵਾਲੇ ਗੈਂਗਸਟਰ ਲਾਰੈਂਸ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਅੱਜ ਯਾਨੀ ਬੁੱਧਵਾਰ (19 ਨਵੰਬਰ, 2025) ਭਾਰਤ 'ਚ ਲੈਂਡ ਕਰ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਡਿਪੋਰਟ ਕੀਤੇ 200 ਲੋਕ ਡਿਪੋਰਟ ਕੀਤੇ ਗਏ ਸਨ। ਅਨਮੋਲ ਤੋਂ ਇਲਾਵਾ ਦੋ ਪੰਜਾਬ ਤੋਂ ਹਨ। ਏਅਰਪੋਰਟ 'ਤੇ ਲੈਂਡ ਹੋਣ ਮਗਰੋਂ ਉਸ ਨੂੰ ਐੱਨਆਈਏ ਨੇ ਹਿਰਾਸਤ ਵਿਚ ਲੈ ਲਿਆ ਤੇ ਹੁਣ ਉਸ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਅਨਮੋਲ ਬਿਸ਼ਨੋਈ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਵੱਲੋਂ ਚੁੱਕਿਆ ਗਿਆ ਹੈ, ਕਿਉਂਕਿ ਅਮਰੀਕਾ ਵਿੱਚ ਉਸਦੀ ਅਸਾਇਲਮ ਦੀ ਅਰਜ਼ੀ ਖਾਰਜ ਹੋ ਗਈ ਸੀ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਿੱਦਿਕੀ ਦੇ ਪੁੱਤਰ ਜੀਸ਼ਾਨ ਨੂੰ ਇਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਉਥੇ ਹੀ ਖਬਰਾਂ ਇਹ ਵੀ ਹਨ ਕਿ ਐੱਨ.ਆਈ.ਏ ਨੇ ਵੀ ਅਨਮੋਲ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ।
ਇਨ੍ਹਾਂ ਵੱਡੇ ਮਾਮਲਿਆਂ ਵਿੱਚ ਲੋੜੀਂਦਾ ਹੈ ਅਨਮੋਲ
ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੈ। ਉਸ 'ਤੇ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਅਤੇ ਲੌਜਿਸਟਿਕਲ ਸਪੋਰਟ ਦੇਣ ਦਾ ਦੋਸ਼ ਹੈ। ਉਸਦੀ ਡਿਪੋਰਟੇਸ਼ਨ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਅਹਿਮ ਰਾਜ਼ ਖੁੱਲ੍ਹਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਨਮੋਲ ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੀ ਅਹਿਮ ਸਾਜ਼ਿਸ਼ਕਰਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ। ਇਸ ਤੋਂ ਇਲਾਵਾ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ ਵੀ ਅਨਮੋਲ ਦੀ ਭਾਲ ਸੀ। ਚਾਰਜਸ਼ੀਟ ਅਨੁਸਾਰ, ਅਨਮੋਲ ਨੇ ਸ਼ੂਟਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ‘ਪ੍ਰੇਰਿਤ’ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ।
ਅਨਮੋਲ ਬਿਸ਼ਨੋਈ 18 ਮਾਮਲਿਆਂ 'ਚ 'ਮੋਸਟ ਵਾਂਟੇਡ'
ਅਨਮੋਲ ਬਿਸ਼ਨੋਈ ਭਾਰਤ ਵਿੱਚ ਕੁੱਲ 18 ਮਾਮਲਿਆਂ ਵਿੱਚ ਵਾਂਟੇਡ ਹੈ। ਪਿਛਲੇ ਸਾਲ ਨਵੰਬਰ ਵਿੱਚ ਉਸਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ, ਹਾਲਾਂਕਿ ਇਹ ਗ੍ਰਿਫ਼ਤਾਰੀ ਅਮਰੀਕਾ ਵਿੱਚ ਗੈਰ-ਕਾਨੂੰਨੀ ਐਂਟਰੀ ਕਾਰਨ ਹੋਈ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪਿਛਲੇ ਸਾਲ ਅਨਮੋਲ ਨੂੰ ਆਪਣੀ ‘ਮੋਸਟ ਵਾਂਟੇਡ’ ਲਿਸਟ ਵਿੱਚ ਸ਼ਾਮਲ ਕੀਤਾ ਸੀ। ਉਸਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਗਲੋਬਲ ਲਾਅ ਇਨਫੋਰਸਮੈਂਟ ਏਜੰਸੀ ਇੰਟਰਪੋਲ ਨੇ ਵੀ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਇਸ ਡਿਪੋਰਟੇਸ਼ਨ ਤੋਂ ਬਾਅਦ ਹੁਣ NIA ਅਨਮੋਲ ਬਿਸ਼ਨੋਈ 'ਤੇ ਸ਼ਿਕੰਜਾ ਕੱਸੇਗੀ।
ਅਦਾਕਾਰਾ ਐਸ਼ਵਰਿਆ ਰਾਏ ਨੇ PM ਮੋਦੀ ਦੇ ਲਾਏ ਪੈਰੀਂ ਹੱਥ
NEXT STORY