ਨਵੀਂ ਦਿੱਲੀ- ਹਿੰਦ-ਪ੍ਰਸ਼ਾਂਤ ਇਲਾਕੇ ’ਚ ਆਪਣੀ ਸ਼ਮੂਲੀਅਤ ਨੂੰ ‘ਗੰਭੀਰ ਅਤੇ ਲੰਮੇ ਸਮੇਂ ਲਈ’ ਬਣਾਉਣ ਲਈ ਜਰਮਨੀ ਨੇ ਭਾਰਤ ’ਚ ਵੱਡੀ ਗਿਣਤੀ ’ਚ ਫੌਜੀ ਬਲ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇੱਥੇ ਜਰਮਨੀ ਦੇ ਦੂਤਘਰ ਦੇ ਬੁਲਾਰੇ ਸੇਬੇਰਿਸਟੀਅਨ ਫੁਕਸ ਨੇ ਕਿਹਾ, \"ਇਸ ਲਈ, ਇਸ ਸਾਲ ਸਾਡੇ ਭਾਰਤੀ ਭਾਈਵਾਲਾਂ ਨਾਲ ਮਿਲ ਕੇ ਅਸੀਂ ਇਕ ਅਜਿਹੀ ਯੋਜਨਾ ਬਣਾਈ ਹੈ, ਜੋ ਜਰਮਨ ਹਵਾਈ ਫੌਜ ਨੇ ਪਹਿਲਾਂ ਕਦੇ ਨਹੀਂ ਬਣਾਈ।
ਜਰਮਨੀ ਦੀ ਹਵਾਈ ਫੌਜ ਭਾਰਤ ’ਚ ਜੈੱਟ ਭੇਜੇਗੀ ਪਰ ਸਿਰਫ ਆਪਣੇ ਨਹੀਂ। ਅਸੀਂ ਕਦੇ ਵੀ ਇਕੱਲੇ ਕੁਝ ਨਹੀਂ ਕਰਦੇ। ਅਸੀਂ ਫਰਾਂਸ, ਸਪੇਨ ਅਤੇ ਬ੍ਰਿਟੇਨ ਨਾਲ ਮਿਲ ਕੇ ਅਜਿਹਾ ਕਰਾਂਗੇ। ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਅਗਸਤ ’ਚ ਦੱਖਣੀ ਭਾਰਤ ਵਿਚ ਇਕ ਵਿਸ਼ਾਲ ਬਹੁ-ਰਾਸ਼ਟਰੀ ਫੌਜੀ ਅਭਿਆਸ ਕਰੇਗੀ। ਜਰਮਨੀ ਇਸ ਅਭਿਆਸ ਲਈ ਲੜਾਕੂ ਜਹਾਜ਼ਾਂ, ਟੈਂਕਰਾਂ ਅਤੇ ਟਰਾਂਸਪੋਰਟ ਜਹਾਜ਼ਾਂ ਸਮੇਤ ਫੌਜੀ ਜਹਾਜ਼ਾਂ ਦੀ ਇਕ ਟੁਕੜੀ ਭੇਜੇਗਾ।
ਇਸ ਤੋਂ ਬਾਅਦ ਅਕਤੂਬਰ ’ਚ ਜਰਮਨ ਸਮੁੰਦਰੀ ਫੌਜ ਦਾ ਇਕ ਜੰਗੀ ਬੇੜਾ ਅਤੇ ਇਕ ਲੜਾਕੂ ਸਹਾਇਤਾ ਜਹਾਜ਼ ਗੋਆ ਪਹੁੰਚੇਗਾ। ਹਾਲ ਹੀ ਦੇ ਸਾਲਾਂ ’ਚ ਭਾਰਤ ’ਚ ਜਰਮਨੀ ਵੱਲੋਂ ਇਹ ਦੂਜੀ ਵੱਡੀ ਸਮੁੰਦਰੀ ਫੌਜ ਦੀ ਤਾਇਨਾਤੀ ਹੈ। ਫੁਕਸ ਨੇ ਕਿਹਾ, ‘ਸਾਡੇ ਕੋਲ ਇਕ ਜੰਗੀ ਬੇੜਾ ਹੈ, ਜੋ ਅਕਤੂਬਰ ’ਚ ਗੋਆ ਦੇ ਕੰਢੇ ’ਤੇ ਆ ਰਿਹਾ ਹੈ। ਇਸ ਤੋਂ ਇਲਾਵਾ ਇਕ ਲੜਾਕੂ ਸਹਾਇਤਾ ਜਹਾਜ਼ ਵੀ ਹੋਵੇਗਾ।'' “ਇਹ ਹਿੰਦ-ਪ੍ਰਸ਼ਾਂਤ ਪ੍ਰਤੀ ਸਾਡੀ ਗੰਭੀਰ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਅਤੇ ਭਰੋਸੇਮੰਦ ਸਾਥੀ ਵਜੋਂ ਸਾਡੀ ਸਥਿਤੀ ਨੂੰ ਰੇਖਾਂਕਿਤ ਕਰਦਾ ਹੈ। ਇਹ ਐਲਾਨ ਬਰਲਿਨ ’ਚ ਹਾਲ ਹੀ ਵਿਚ ਹੋਈ ਭਾਰਤ-ਜਰਮਨੀ ਉੱਚ ਰੱਖਿਆ ਕਮੇਟੀ (ਐੱਚ.ਡੀ.ਸੀ.) ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਬਰਲਿਨ ’ਚ, ਦੋਵਾਂ ਧਿਰਾਂ ਨੇ ਆਪਣੀ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਸੀ।
ਸ਼ਿਵਰਾਤਰੀ ਮੌਕੇ ਵਾਪਰਿਆ ਵੱਡਾ ਹਾਦਸਾ, ਕਰੰਟ ਲੱਗਣ ਨਾਲ 14 ਬੱਚੇ ਝੁਲਸੇ, 3 ਦੀ ਹਾਲਤ ਨਾਜ਼ੁਕ
NEXT STORY