ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਹੁਣ ਉੱਥੋਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਬੰਗਲੇ ਖਾਲੀ ਕਰਨੇ ਪੈਣਗੇ। ਸੀਨੀਅਰ ਕਾਂਗਰਸੀ ਨੇਤਾ ਅਤੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਸ਼੍ਰੀਨਗਰ ਦੇ ਵੀ. ਵੀ. ਆਈ. ਪੀ. ਜ਼ੋਨ 'ਚ ਮਿਲਿਆ ਸਰਕਾਰੀ ਬੰਗਲਾ ਖਾਲੀ ਕਰਨਾ ਪਿਆ ਹੈ। ਹਾਲਾਂਕਿ ਆਜ਼ਾਦ ਸ਼੍ਰੀਨਗਰ ਵਿਚ ਨਹੀਂ ਰਹਿੰਦੇ। ਇਹ ਸਰਕਾਰੀ ਬੰਗਲੇ ਜੰਮੂ-ਕਸ਼ਮੀਰ ਦੇ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਪੂਰੀ ਉਮਰ ਰਹਿਣ ਲਈ ਮਿਲਿਆ ਕਰਦੇ ਸਨ, ਜਿਨ੍ਹਾਂ ਦਾ ਕਿਰਾਇਆ ਵੀ ਨਹੀਂ ਲੱਗਦਾ ਸੀ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਕੋਲ ਵੀ ਵੱਡੇ-ਵੱਡੇ ਸਰਕਾਰੀ ਬੰਗਲੇ ਹਨ। ਇਨ੍ਹਾਂ ਦੋਹਾਂ ਨੂੰ ਇਹ ਬੰਗਲੇ 1 ਨਵੰਬਰ ਤਕ ਖਾਲੀ ਕਰਨੇ ਪੈਣਗੇ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਸੂਬਾ ਵਿਧਾਨ ਸਭਾ ਮੈਂਬਰਾਂ ਦੇ ਪੈਨਸ਼ਨ ਐਕਟ, 1984 ਦੇ ਆਧਾਰ 'ਤੇ ਸਾਬਕਾ ਮੁੱਖ ਮੰਤਰੀਆਂ ਨੂੰ ਉਮਰ ਭਰ ਲਈ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਸਾਲ 1996 ਤੋਂ ਬਾਅਦ ਕਈ ਵਾਰ ਇਸ 'ਚ ਸੋਧ ਕੀਤੀ ਗਈ ਸੀ, ਜਿਸ ਤੋਂ ਬਾਅਦ ਸਹੂਲਤਾਂ ਵਧਾਈਆਂ ਗਈਆਂ ਸਨ ਪਰ ਜੰਮੂ-ਕਸ਼ਮੀਰ ਮੁੜਗਠਨ ਬਿੱਲ 2019 ਦੇ ਲਾਗੂ ਹੋਣ ਦੀ ਤਰੀਕ, 1 ਨਵੰਬਰ ਤੋਂ ਬਾਅਦ ਇਹ ਸਾਰੇ ਲਾਭ ਮਿਲਣੇ ਬੰਦ ਹੋ ਜਾਣਗੇ।
'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਦੇਖੋ ਮੌਤ ਦੇ ਮੂੰਹ 'ਚੋਂ ਕਿਵੇਂ ਬਚਿਆ ਮਾਸੂਮ ਤੇ ਪਰਿਵਾਰ
NEXT STORY