ਹਰਿਆਣਾ : ਅੱਜ ਦੇ ਮਾਹੌਲ ਵਿੱਚ ਜਿੱਥੇ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣਦੇ ਜਾ ਰਹੇ ਹਨ, ਉੱਥੇ ਕੁਝ ਲੋਕ ਅਜਿਹੇ ਵੀ ਹਨ, ਜੋ ਦੂਜਿਆਂ ਦੀ ਮਦਦ ਕਰਨ ਤੋਂ ਕਦੇ ਨਹੀਂ ਝਿਜਕਦੇ। ਅਜਿਹਾ ਹੀ ਕੁਝ ਹਰਿਆਣਾ ਦੇ ਕਰਨਾਲ ਵਿੱਚ ਦੇਖਣ ਨੂੰ ਮਿਲਿਆ ਹੈ। ਇਥੇ ਇੱਕ ਅਜਨਬੀ ਕੁੜੀ ਇੱਕ ਮੁੰਡੇ ਲਈ ਉਸ ਸਮੇਂ ਫਰੀਸ਼ਤਾ ਬਣ ਕੇ ਆਈ, ਜਦੋਂ ਉਹ ਸੜਕ 'ਤੇ ਆਪਣੇ ਆਖਰੀ ਸਾਹ ਗਿਣ ਰਿਹਾ ਸੀ। ਉਹ ਕੁੜੀ ਨਰਸ ਸੀ। ਉਸ ਕੁੜੀ ਨੇ ਮੁੱਡੇ ਦੀ ਮਦਦ ਕਰਕੇ ਉਸਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : Cobra Viral Video : ਬਾਬਾ ਨਹੀਂ ਡਰਦਾ! ਕੋਬਰਾ ਸੱਪ ਅੱਗੇ ਖੜ੍ਹ ਗਿਆ ਡਟ ਕੇ ਤੇ ਫਿਰ...
ਇਸ ਮਾਮਲੇ ਦੇ ਸਬੰਧ ਵਿਚ ਅੰਕਿਤਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹ ਆਪਣੇ ਘਰੋਂ ਆਪਣੇ ਪੁੱਤਰ ਨਾਲ ਸੈਰ ਲਈ ਗਈ ਸੀ। ਇਸ ਦੌਰਾਨ ਉਸ ਨੇ ਇਕ ਨੌਜਵਾਨ ਨੂੰ ਦੇਖਿਆ, ਜੋ ਸੜਕ ਹਾਦਸੇ ਕਾਰਨ ਜ਼ਮੀਨ 'ਤੇ ਪਿਆ ਹੋਇਆ ਸੀ ਅਤੇ ਉਸਦੇ ਆਲੇ-ਦੁਆਲੇ ਬਹੁਤ ਭੀੜ ਸੀ। ਉੱਥੇ ਕੁਝ ਲੋਕ ਖੜ੍ਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਮੈਡੀਕਲ ਲਾਈਨ ਤੋਂ ਹਾਂ। ਜੇਕਰ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ, ਤਾਂ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਜਦੋਂ ਮੈਂ ਨੌਜਵਾਨ ਦੀ ਨਬਜ਼ ਦੀ ਜਾਂਚ ਕੀਤੀ ਤਾਂ ਉਸਦੀ ਨਬਜ਼ ਕੰਮ ਕਰ ਰਹੀ ਸੀ। ਪਰ ਨੌਜਵਾਨ ਬਿਲਕੁਲ ਵੀ ਜਵਾਬ ਨਹੀਂ ਦੇ ਰਿਹਾ ਸੀ। ਫਿਰ ਮੈਂ ਆਪਣੇ ਹਸਪਤਾਲ ਤੋਂ ਮਦਦ ਦੀ ਮੰਗ ਕੀਤੀ ਅਤੇ ਨੌਜਵਾਨ 'ਤੇ ਸੀਪੀਆਰ ਕਰਨਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਨੌਜਵਾਨ ਦੇ ਸਰੀਰ ਵਿਚ ਹਲ-ਚਲ ਹੋਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਬੈਂਚ 'ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...
ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਡਾਇਲ 112 ਪੁਲਸ ਦੀ ਮਦਦ ਨਾਲ ਉਸਨੂੰ ਹਸਪਤਾਲ ਲਿਆਂਦਾ ਗਿਆ। ਐਮਰਜੈਂਸੀ ਹੋਣ ਕਰਕੇ ਉਸਨੂੰ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਭੇਜਿਆ ਗਿਆ। ਨੌਜਵਾਨ ਦੇ ਸਿਰ ਵਿੱਚ ਕੁਝ ਸ਼ੱਕੀ ਸੱਟ ਲੱਗੀ ਸੀ। ਅੰਕਿਤਾ ਨੇ ਦੱਸਿਆ ਕਿ ਉਸਦਾ ਭਰਾ ਵੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿੱਚ ਉਸਦੀ ਜਾਨ ਚਲੀ ਗਈ ਸੀ। ਮੈਂ ਇੱਕ ਇਨਸਾਨ ਵਜੋਂ ਆਪਣਾ ਫਰਜ਼ ਵੀ ਨਿਭਾਇਆ ਹੈ। ਅੰਕਿਤਾ ਨੇ ਦੱਸਿਆ ਕਿ ਮੈਂ 2019 ਵਿੱਚ ਪਾਸ ਹੋਣ ਤੋਂ ਬਾਅਦ ਗੋਹਾਨਾ ਤੋਂ ਨਰਸ ਬਣਨ ਦੀ ਸਿੱਖਿਆ ਲਈ। ਹੁਣ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ, ਮੈਂ ਪਿਛਲੇ ਡੇਢ ਸਾਲ ਤੋਂ ਕਰਨਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰ ਰਹੀ ਹਾਂ। ਪਰਿਵਾਰ ਵਿੱਚ 8-9 ਲੋਕ ਇਕੱਠੇ ਰਹਿੰਦੇ ਹਨ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ...ਫਿਰ ਸੁਪਾਰੀ ਦੇ ਕੇ ਮਰਵਾਇਆ
NEXT STORY