ਸ਼੍ਰੀਨਗਰ— ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਨੇ ਧਾਰਾ 370 ਨੂੰ ਵੱਖਵਾਦੀਆਂ ਭਾਵਨਾ ਪੈਦਾ ਕਰਨ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਧਾਰਾ 370 ਅਤੇ ਧਾਰਾ 35ਏ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਭਾਜਪਾ ਦੇ ਜੰਮੂ-ਕਸ਼ਮੀਰ ਦੇ ਬੁਲਾਰੇ ਪ੍ਰੋਫੈਸਰ ਵਿਰੇਂਦਰ ਗੁਪਤਾ ਨੇ ਕਿਹਾ ਕਿ ਇਨ੍ਹਾਂ ਦਿਨਾਂ 'ਚ ਧਾਰਾ ਨਾਲ ਸੂਬੇ ਦੇ ਲੋਕਾਂ ਦਾ ਭਲਾ ਹੋਣ ਦੀ ਬਜਾਏ ਸੂਬੇ ਦੀ ਤੱਰਕੀ ਅਤੇ ਵਿਕਾਸ 'ਤੇ ਵੀ ਕਾਫੀ ਨਾਕਾਰਤਮਕ ਪ੍ਰਭਾਵ ਪਿਆ ਹੈ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਧਾਰਾ 370 ਨੂੰ ਅਲਵਿਦਾ ਕਹਿਣ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਧਾਰਾ 35ਏ ਨੂੰ ਵੀ ਖਤਮ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਧਾਰਾ 370 ਨਾਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਦਾ ਹੈ। ਨਾਲ ਹੀ ਧਾਰਾ 35ਏ ਕੀਤੀ ਤਾਂ ਇਹ ਸੂਬੇ ਦੀ ਵਿਧਾਇਕਾਂ ਨੂੰ ਸਥਾਈ ਨਾਗਰਿਕ ਨੂੰ ਪਰਿਭਾਸ਼ਿਤ ਕਰਨ ਦੀ ਸ਼ਕਤੀ ਦਿੰਦਾ ਹੈ। ਗੁਪਤਾ ਨੇ ਕਿਹਾ ਕਿ ਘਾਟੀ ਦੀ ਮੌਜ਼ੂਦ ਸਥਿਤੀ ਤੋਂ ਇਹ ਪਤਾ ਲੱਗਦਾ ਹੈ ਕਿ ਧਾਰਾ 370 ਤੋਂ ਵੱਖਵਾਦੀ ਮਾਨਸਿਕਤਾ ਪੈਦਾ ਹੁੰਦੀ ਹੈ ਅਤੇ ਇਨ੍ਹਾਂ ਤੋਂ ਵੱਖਵਾਦੀ ਭਾਵਨਾ ਨੂੰ ਵੀ ਕਾਫੀ ਬਲ ਮਿਲਿਆ ਹੈ।
'ਵੰਦੇ ਮਾਤਰਮ' ਨਾ ਗਾਉਣ ਵਾਲਿਆਂ ਨੂੰ ਦੇਸ਼ ਤੋਂ ਕੱਢਿਆ ਜਾਵੇ ਬਾਹਰ: ਸੰਜੈ ਰਾਊਤ
NEXT STORY