ਨਵੀਂ ਦਿੱਲੀ (ਭਾਸ਼ਾ)- ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਗੋਪਾਲ ਬਾਗਲੇ ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਮੁਤਾਬਕ, 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਬਾਗਲੇ ਇਸ ਸਮੇਂ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਤਿੱਖੀ ਨੁਕਤਾਚੀਨੀ ਮਗਰੋਂ PM ਟਰੂਡੋ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸ਼੍ਰੀਲੰਕਾ ਵਿਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਬਾਗਲੇ ਆਸਟ੍ਰੇਲੀਆ ਵਿਚ ਮਨਪ੍ਰੀਤ ਵੋਹਰਾ ਦੀ ਥਾਂ ਲੈਣਗੇ। ਬਾਗਲੇ ਜਲਦੀ ਹੀ ਅਹੁਦਾ ਸੰਭਾਲ ਸਕਦੇ ਹਨ। ਬਾਗਲੇ ਨੇ ਵਿਦੇਸ਼ ਮੰਤਰਾਲਾ ਵਿੱਚ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ, ਜਿਸ ਵਿੱਚ ਮੰਤਰਾਲਾ ਦੇ ਅਧਿਕਾਰਤ ਬੁਲਾਰੇ ਦੇ ਇਲਾਵਾ ਸੰਯੁਕਤ ਸਕੱਤਰ (ਪਾਕਿਸਤਾਨ, ਅਫਗਾਨਿਸਤਾਨ, ਈਰਾਨ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੰਯੁਕਤ ਸਕੱਤਰ ਦੀਆਂ ਜ਼ਿੰਮੇਵਾਰੀਆਂ ਵੀ ਸ਼ਾਮਲ ਹਨ। ਬਾਗਲੇ ਨੇ ਮਈ 2020 ਵਿੱਚ ਕੋਲੰਬੋ ਵਿੱਚ ਜ਼ਿੰਮੇਵਾਰੀ ਸੰਭਾਲੀ ਸੀ।
ਇਹ ਵੀ ਪੜ੍ਹੋ: ਭਾਰਤ 'ਚ 2 ਦਿਨ ਫਸੇ ਟਰੂਡੋ ਨੇ ਠੁਕਰਾਈ India ਦੀ ਪੇਸ਼ਕਸ਼, ਇੰਤਜ਼ਾਰ ਨੂੰ ਦਿੱਤੀ ਤਵੱਜੋ, ਜਾਣੋ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਾਰਾਂ 'ਚ 6 ਏਅਰਬੈਗ ਨੂੰ ਲੈ ਕੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ-ਇਹ ਨਿਯਮ ਸਭ ਲਈ ਲਾਜ਼ਮੀ ਨਹੀਂ
NEXT STORY