ਅਹਿਮਦਾਬਾਦ (ਵਾਰਤਾ)— ਗੁਜਰਾਤ ਦੇ ਪੱਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਅੱਜ ਭਾਵ ਐਤਵਾਰ ਨੂੰ ਆਪਣੀ ਬਚਪਨ ਦੀ ਦੋਸਤ ਕਿੰਜਲ ਪਾਰਿਖ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਕੱਲ ਹੀ ਉਨ੍ਹਾਂ ਦੇ ਗ੍ਰਹਿ ਨਗਰ ਅਹਿਮਦਾਬਾਦ ਜ਼ਿਲੇ ਦੇ ਵੀਰਮਗਾਮ ਦੇ ਝਾਲਾਵਾੜੀ ਸੋਸਾਇਟੀ ਸਥਿਤ ਘਰ 'ਚ ਸ਼ੁਰੂ ਹੋਈਆਂ ਸਨ। ਇੱਥੋਂ ਹੀ ਬਾਰਾਤ ਨਿਕਲੀ। 25 ਸਾਲਾ ਹਾਰਦਿਕ ਪਟੇਲ ਨੇ ਕਿੰਜਲ ਨਾਲ ਸੁਰੇਂਦਰਨਗਰ ਜ਼ਿਲੇ ਦੇ ਦਿਗਸਰ ਪਿੰਡ ਦੇ ਇਕ ਮੰਦਰ ਵਿਚ ਸੱਤ ਫੇਰੇ ਲਏ। ਵਿਆਹ 'ਚ ਸਿਰਫ ਪਰਿਵਾਰ ਵਾਲਿਆਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ, ਬਾਹਰ ਤੋਂ ਕਿਸੇ ਰਾਜ ਨੇਤਾ ਨੂੰ ਨਹੀਂ ਬੁਲਾਇਆ ਗਿਆ।

ਦਿਗਸਰ ਪਿੰਡ ਕਿੰਜਲ ਦਾ ਜੱਦੀ ਪਿੰਡ ਹੈ ਪਰ ਉਨ੍ਹਾਂ ਦਾ ਪਰਿਵਾਰ ਸੂਰਤ ਵਿਚ ਰਹਿੰਦਾ ਹੈ। ਕਿੰਜਲ ਲਾਅ (ਕਾਨੂੰਨ) ਦੀ ਪੜ੍ਹਾਈ ਕਰ ਰਹੀ ਹੈ। ਦੋਹਾਂ ਦੀ ਕੁੜਮਾਈ ਪਹਿਲਾਂ ਹੀ ਹੋ ਚੁੱਕੀ ਸੀ। ਹਾਰਦਿਕ ਵਿਆਹ ਦੇ ਬੰਧਨ 'ਚ ਬੱਝਣ ਮਗਰੋਂ ਪਤਨੀ ਕਿੰਜਲ ਨਾਲ ਮੀਡੀਆ ਦੇ ਰੂ-ਬ-ਰੂ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਲਵ ਕਮ ਅਰੇਂਜਡ ਮੈਰਿਜ ਹੈ ਯਾਨੀ ਕਿ ਦੋਹਾਂ ਵਿਚ ਪਹਿਲਾਂ ਪਿਆਰ ਹੋਇਆ ਅਤੇ ਹੁਣ ਪਰਿਵਾਰ ਵਾਲਿਆਂ ਦੀ ਮਨਜ਼ੂਰੀ ਨਾਲ ਦੋਹਾਂ ਦਾ ਵਿਆਹ ਹੋ ਗਿਆ।

ਉਨ੍ਹਾਂ ਕਿਹਾ ਕਿ ਉਹ ਪੁਰਸ਼ ਅਤੇ ਮਹਿਲਾ ਦੀ ਬਰਾਬਰੀ ਦੇ ਪੱਖ 'ਚ ਹਨ ਅਤੇ ਆਪਣੀ ਪਤਨੀ ਲਈ ਵੀ ਬਰਾਬਰੀ ਦੀ ਭਾਵਨਾ ਰੱਖਦੇ ਹਨ। ਹਾਰਦਿਕ ਬੋਲੇ ਕਿ ਉਹ ਆਪਣੀ ਪਤਨੀ ਨਾਲ ਮਿਲ ਕੇ ਲੋਕਾਂ ਦੇ ਹੱਕ ਅਤੇ ਸੱਚਾਈ ਲਈ ਲੜਾਈ ਅਤੇ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲੈਂਦੇ ਹਨ। ਪਹਿਲਾਂ ਉਹ ਇਕੱਲੇ ਸਨ ਅਤੇ ਹੁਣ ਦੋਵੇਂ ਨਾਲ-ਨਾਲ ਇਸ ਸੰਘਰਸ਼ ਵਿਚ ਅੱਗੇ ਵਧਣਗੇ। ਹਾਰਦਿਕ ਨੇ ਕਿਹਾ ਕਿ ਉਹ ਇਕ ਭੋਲੇ ਇਨਸਾਨ ਅਤੇ ਭੋਲੇ ਬਾਬਾ ਦੇ ਭਗਤ ਵੀ ਹਨ।

ਦੇਸ਼ ਨੂੰ ਧੋਖਾ ਦੇਣ ਤੇ ਲੁੱਟਣ ਵਾਲਿਆਂ ਨੂੰ ਨਹੀਂ ਛੱਡਾਂਗੇ : ਨਰਿੰਦਰ ਮੋਦੀ
NEXT STORY