ਜੀਂਦ—ਸਿਰਸਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਡੱਬਵਾਲੀ 'ਚ ਸੀ। ਉਨ੍ਹਾਂ ਨੇ ਇੱਥੋਂ ਚੰਡੀਗੜ੍ਹ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਤੋਂ ਬਾਅਦ ਸੜਕ ਆਵਾਜਾਈ ਰਾਹੀਂ ਰਵਾਨਾ ਹੋਏ ਸੀ. ਐੱਮ. ਮਨੋਹਰ ਲਾਲ ਖੱਟੜ ਨੂੰ ਜੀਂਦ ਦੇ ਡੀ. ਸੀ. ਅਤੇ ਜ਼ਿਲਾ ਚੋਣ ਅਧਿਕਾਰੀ ਡਾ. ਅਦਿੱਤਿਆ ਦਹੀਆ ਨੇ ਨਰਵਾਨਾ 'ਚ ਰੁਕਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਖੱਟੜ ਸਰਕਾਰ ਰਾਤ ਨੂੰ ਕਰੀਬ 8.30 ਵਜੇ ਹਾਈਕੋਰਟ ਪਹੁੰਚ ਗਈ।ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਣ ਮੁਰਾਰੀ ਦੇ ਕੋਲ ਪਹੁੰਚੇ ਅਤੇ ਕੇਸ ਦੀ ਰਾਤ ਨੂੰ ਹੀ ਸੁਣਵਾਈ ਕਰਨ ਦੀ ਅਪੀਲ ਕੀਤੀ। ਇਸ 'ਤੇ ਚੀਫ ਜਸਟਿਸ ਨੇ ਜਸਟਿਸ ਰਾਜੀਵ ਸ਼ਰਮਾ, ਜਸਟਿਸ ਐੱਚ. ਐੱਸ. ਸਿੱਧੂ ਦੀ ਬੈਂਚ ਗਠਿਤ ਕੀਤੀ। ਬੈਂਚ ਨੇ ਰਾਤ ਨੂੰ ਹੀ ਹਰਿਆਣਾ ਚੋਣ ਕਮਿਸ਼ਨ ਦੇ ਵਕੀਲਾਂ ਨੂੰ ਬੁਲਾਇਆ। ਕਰੀਬ 10.30 ਵਜੇ ਸੁਣਵਾਈ ਸ਼ੁਰੂ ਹੋਈ। 30 ਮਿੰਟ ਦੀ ਬਹਿਸ ਤੋਂ ਬਾਅਦ ਹਾਈਕੋਰਟ ਨੇ ਸੀ. ਐੱਮ. ਨੂੰ ਨਰਵਾਨਾ 'ਚ ਠਹਿਰਨ ਦਾ ਆਦੇਸ਼ ਦੇ ਦਿੱਤਾ। ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਦੱਸਿਆ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਡੱਬਵਾਲੀ ਤੋਂ ਸੜਕ ਮਾਰਗ ਰਾਹੀਂ ਰਵਾਨਾ ਹੁੰਦੇ ਹੋਏ ਜੀਂਦ ਦੇ ਡੀ. ਸੀ. ਨੂੰ ਸੂਚਨਾ ਦਿੱਤੀ ਸੀ ਕਿ ਉਹ ਰਾਤ ਨੂੰ ਨਰਵਾਨਾ ਹੀ ਠਹਿਰਨਗੇ ਪਰ ਡੀ. ਸੀ. ਨੇ ਉਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਮਨਾ ਕਰ ਦਿੱਤਾ।
106 ਸਾਲਾ ਰਿਟਾਇਰਡ ਫੌਜੀ ਹਰ ਵਾਰ ਪਾਉਂਦੈ ਹੈ ਵੋਟ, ਇਸ ਵਾਰ ਵੀ ਤਿਆਰ
NEXT STORY