ਸਮਸਤੀਪੁਰ— ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਉਜੀਆਰਪੁਰ ਦੇ ਸੈਦਪੁਰ ਪਿੰਡ 'ਚ ਵੀਰਵਾਰ ਰਾਤ ਨੂੰ ਅਪਰਾਧੀਆਂ ਨੇ ਘਰ 'ਚ ਸੌ ਰਹੀ ਔਰਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਦੇ ਸਮੇਂ ਔਰਤ ਸੌ ਰਹੀ ਸੀ। ਔਰਤ ਦੇ ਕਮਰੇ ਦੀ ਖਿੜਕੀ ਖੁਲ੍ਹੀ ਸੀ। ਹੱਤਿਆਰਾ ਰਾਤ 'ਚ ਆਇਆ ਅਤੇ ਖਿੜਕੀ ਦੇ ਸਾਹਮਣੇ ਜਾ ਕੇ ਔਰਤ ਨੂੰ ਗੋਲੀ ਮਾਰ ਦਿੱਤੀ।
ਗੋਲੀ ਲੱਗਦੇ ਹੀ ਔਰਤ ਦੀ ਚੀਕਣ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਉਸ ਦੇ ਪਰਿਵਾਰ ਦੇ ਲੋਕ ਇੱਕਠਾ ਹੋ ਗਏ। ਗੋਲੀ ਦੀ ਆਵਾਜ਼ ਪਿੰਡ ਵਾਸੀਆਂ ਨੇ ਵੀ ਸੁਣੀ, ਉਹ ਕੁਝ ਕਰ ਪਾਉਂਦੇ ਇਸ ਤੋਂ ਪਹਿਲੇ ਹੀ ਦੋਸ਼ੀ ਭੱਜ ਗਿਆ। ਔਰਤ ਨੂੰ ਰਾਤ 'ਚ ਹੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਔਰਤ ਦੇ ਕਤਲ ਦੇ ਬਾਅਦ ਪਿੰਡ 'ਚ ਤਨਾਅ ਹੈ।
ਗ੍ਰਹਿ ਮੰਤਰੀ ਦੇ ਉਤਰਾਖੰਡ ਦੌਰੇ ਦਾ ਦੂਜਾ ਦਿਨ, ਭਾਰਤ-ਚੀਨ ਸਰਹੱਦ ਨੇੜਲੇ ਖੇਤਰਾਂ ਦਾ ਕਰ ਰਹੇ ਦੌਰਾ
NEXT STORY