ਨਵੀਂ ਦਿੱਲੀ— ਸਿਹਤ ਲਈ ਸ਼ਹਿਦ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਆਯੁਰਵੇਦ 'ਚ ਤਾਂ ਇਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਤਰੀਕੇ ਨਾਲ ਸ਼ਹਿਦ ਦੀ ਵਰਤੋਂ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨਾਲ ਹੀ ਇਸ ਦੀ ਇਕ ਨਿਸ਼ਚਤ ਮਾਤਰਾ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਸ਼ਹਿਦ ਨੂੰ ਜ਼ਿਆਦਾ ਗਰਮ ਪਾਣੀ ਜਾਂ ਦੁੱਧ 'ਚ ਮਿਲਾ ਕੇ ਨਹੀਂ ਪੀਣਾ ਚਾਹੀਦਾ ਹੈ ਅਤੇ ਨਾ ਹੀ ਇਸ ਨੂੰ ਅੱਗ 'ਤੇ ਪਕਾਉਣਾ ਚਾਹੀਦਾ ਹੈ ਕਿਉਂਕਿ ਗਰਮ ਚੀਜ਼ਾਂ 'ਚ ਪਾਉਣ ਅਤੇ ਅੱਗ 'ਤੇ ਪਕਾਉਣ ਨਾਲ ਇਸ 'ਚ ਮੌਜੂਦ ਐਂਜਾਈਮ, ਵਿਟਾਮਿਨ ਤੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਦੇ ਇਲਾਵਾ ਸ਼ਹਿਦ ਦਾ ਸਵਾਦ ਤੇ ਖੁਸ਼ਬੋ ਵੀ ਬਦਲ ਜਾਂਦੀ ਹੈ। ਐਕਸਪਰਟਸ ਦੀ ਮੰਨੀਏ ਤਾਂ ਜ਼ਿਆਦਾ ਮਾਤਰਾ 'ਚ ਸ਼ਹਿਦ ਦਾ ਸੇਵਨ ਪੇਟ ਨਾਲ ਸਬੰਧਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਕਿਵੇਂ ਕਰੀਏ ਵਰਤੋਂ
ਕੀ ਤੁਸੀਂ ਜਾਣਦੇ ਹੋ ਕਿ ਚੀਨੀ ਵਾਂਗ ਸ਼ਹਿਦ ਵੀ ਪ੍ਰਤੀ ਗ੍ਰਾਮ 'ਚ 4 ਕੈਲੋਰੀ ਪ੍ਰਦਾਨ ਕਰਦਾ ਹੈ। ਇਸ ਦੇ ਮੁਤਾਬਕ ਇਕ ਚਮਚ ਸ਼ਹਿਦ 'ਚ 64 ਕੈਲੋਰੀ ਹੁੰਦੀ ਹੈ। ਹਾਲਾਂਕਿ ਸਵਾਦ 'ਚ ਸ਼ਹਿਦ ਚੀਨੀ ਤੋਂ ਮਿੱਠਾ ਹੁੰਦਾ ਹੈ। ਅਜਿਹੇ 'ਚ ਇਸ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਐਲਰਜੀ
ਜ਼ਿਆਦਾਤਰ ਲੋਕਾਂ ਨੂੰ ਸ਼ਹਿਦ ਖਾਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਪਰ ਫਿਰ ਵੀ ਕੁਝ ਲੋਕਾਂ ਨੂੰ ਇਸ ਦੇ ਅੰਦਰ ਪਾਏ ਜਾਣ ਵਾਲੇ ਪਰਾਗ ਕਣਾਂ ਤੋਂ ਐਲਰਜੀ ਹੋ ਸਕਦੀ ਹੈ। ਸ਼ਹਿਦ ਖਾਣ ਨਾਲ ਸੋਜਿਸ਼, ਰੈਸ਼ੇਜ ਅਤੇ ਸਾਹ ਲੈਣ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਾਇਰੀਆ ਦੀ ਸਮੱਸਿਆ
ਸ਼ਹਿਦ 'ਚ ਗਲੂਕੋਜ਼ ਤੋਂ ਜ਼ਿਆਦਾ ਫ੍ਰੇਕਟੋਜ ਹੁੰਦਾ ਹੈ। ਕੁਝ ਲੋਕਾਂ ਨੂੰ ਸਾਰੇ ਤਰ੍ਹਾਂ ਦੇ ਫ੍ਰੇਕਟੋਜ ਨੂੰ ਪਚਾਉਣ 'ਚ ਮੁਸ਼ਕਲ ਹੁੰਦੀ ਹੈ। ਅਜਿਹੇ 'ਚ ਸ਼ਹਿਦ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਪੇਟ ਖਰਾਬ ਜਾਂ ਡਾਇਰੀਆ ਹੋ ਸਕਦਾ ਹੈ।
ਭਾਰ ਵਧਾਏ
ਸ਼ਹਿਦ ਅਤੇ ਨਿੰਬੂ ਭਾਰ ਘੱਟ ਕਰਨ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਸ਼ਹਿਦ ਭਾਰ ਘੱਟ ਕਰਨ ਦੇ ਨਾਲ ਭਾਰ ਵਧਾ ਵੀ ਸਕਦਾ ਹੈ। ਖੁਰਾਕ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੈਲੋਰੀ ਜੋੜਨ ਕਾਰਨ ਸ਼ਹਿਦ ਦਾ ਬਹੁਤ ਜ਼ਿਆਦਾ ਮਾਤਰਾ 'ਚ ਸੇਵਨ ਭਾਰ ਵਧਣ ਦਾ ਵੀ ਕਾਰਨ ਬਣਦਾ ਹੈ।
ਤਿੰਨ ਤਲਾਕ ਬਿੱਲ 'ਤੇ ਵੋਟਿੰਗ, ਓਵੈਸੀ ਦੇ 4 ਸੋਧ ਮਤੇ ਮੂਧੇ ਮੂੰਹ
NEXT STORY