ਨਵੀਂ ਦਿੱਲੀ— ਸਰਦ ਰੁੱਤ ਸੈਸ਼ਨ ਦੇ 10ਵੇਂ ਦਿਨ ਅੱਜ ਲੋਕਸਭਾ 'ਚ ਮੁਸਲਿਮ ਸਮਾਜ ਦੇ ਕੁਝ ਵਰਗਾਂ ਨਾਲ ਜੁੜੀ ਇੰਸਟੈਂਟ ਟ੍ਰਿਪਲ ਤਲਾਕ ਦੀ ਪ੍ਰਥਾ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਲਿਆਂਦੇ ਗਏ ਬਿੱਲ 'ਤੇ ਅੱਜ ਲੋਕਸਭਾ 'ਚ ਬਹਿਸ ਜਾਰੀ ਹੈ। ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਵਾਲਾ ਇਹ ਬਿੱਲ ਪਿਛਲੇ 17 ਦਸੰਬਰ ਨੂੰ ਲੋਕਸਭਾ 'ਚ ਪੇਸ਼ ਕੀਤਾ ਗਿਆ ਸੀ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਇਕ ਵਾਰ 'ਚ ਤਿੰਨ ਤਲਾਕ ਦੇਣਾ ਗੈਰ-ਕਾਨੂੰਨੀ ਹੋਵੇਗਾ ਤੇ ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।
ਭਾਜਪਾ ਤੇ ਕਾਂਗਰਸ ਨੇ ਚਰਚਾ ਦੇ ਮੱਦੇਨਜ਼ਰ ਆਪਣੇ-ਆਪਣੇ ਸੰਸਦ ਮੈਂਬਰਾਂ ਨੂੰ ਵਿਹਿਪ ਜਾਰੀ ਕੀਤਾ ਹੈ ਪਰ ਕਾਂਗਰਸ ਸਣੇ ਕਈ ਵਿਰੋਧੀ ਦਲਾਂ ਨੇ ਬਿੱਲ 'ਤੇ ਚਰਚਾ ਦੌਰਾਨ ਇਸ ਨੂੰ ਜਾਇੰਟ ਸਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ ਜਦਕਿ ਸਰਕਾਰ ਇਸ ਨੂੰ ਤਤਕਾਲ ਪਾਸ ਕਰਨ ਦੇ ਪੱਖ 'ਚ ਹੈ।
ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਹੋ ਸਕਦਾ ਹੈ ਹੰਗਾਮੇਦਾਰ
NEXT STORY