ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਡੇਰਾ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਹੈ। ਇਕ ਪ੍ਰੋਗਰਾਮ ਦੌਰਾਨ ਗੱਲਬਾਤ 'ਚ ਗਾਂਧੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਭੈਣ ਨੇ ਪਿਤਾ ਰਾਜੀਵ ਦੇ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ ਤਾਂ ਕਾਂਗਰਸ ਪ੍ਰਧਾਨ ਨੇ ਕਿਹਾ,''ਅਸੀਂ ਬਹੁਤ ਪਰੇਸ਼ਾਨ ਸੀ। ਕਈ ਸਾਲਾਂ ਤੱਕ ਅਸੀਂ ਨਾਰਾਜ਼ ਸੀ ਪਰ ਕਿਸੇ ਤਰ੍ਹਾਂ ਅਸੀਂ ਕਾਤਲਾਂ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਕ ਸਮੇਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਇਸ ਦੇ ਪਿੱਛੇ ਵਿਚਾਰਾਂ, ਸ਼ਕਤੀਆਂ ਦਾ ਟਕਰਾਅ ਹੁੰਦਾ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਯਾਦ ਹੈ ਜਦੋਂ ਮੈਂ ਮਿਸਟਰ ਪ੍ਰਭਾਕਰਨ ਨੂੰ ਟੀ.ਵੀ. 'ਤੇ ਮੁਰਦਾ ਦੇਖਿਆ ਤਾਂ ਮੈਨੂੰ 2 ਚੀਜ਼ਾਂ ਦਾ ਅਹਿਸਾਸ ਹੋਇਆ- ਪਹਿਲਾ ਇਹ ਕਿ ਉਹ ਇਸ ਸ਼ਖਸ ਨੂੰ ਇਸ ਤਰ੍ਹਾਂ ਕਿਉਂ ਅਪਮਾਨਤ ਕਰ ਰਹੇ ਹਨ ਅਤੇ ਦੂਜਾ ਇਹ ਕਿ ਮੈਨੂੰ ਉਸ ਦੇ ਅਤੇ ਉਸ ਦੇ ਬੱਚਿਆਂ ਲਈ ਸੱਚੀ ਬੁਰਾ ਮਹਿਸੂਸ ਹੋ ਰਿਹਾ ਸੀ।''
ਜ਼ਿਕਰਯੋਗ ਹੈ ਕਿ 21 ਮਈ 1991 ਨੂੰ ਤਾਮਿਲਨਾਡੂ 'ਚ ਇਕ ਚੋਣਾਵੀ ਰੈਲੀ ਦੌਰਾਨ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਲਮ ਦੀ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਸੀ। ਰਾਹੁਲ ਨੇ ਇਹ ਤੱਕ ਕਿਹਾ ਕਿ ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਇੰਦਰਾ ਗਾਂਧੀ ਦਾ ਕਤਲ ਇਸ ਲਈ ਹੋਇਆ ਕਿ ਉਹ ਰਾਜਨੀਤੀ 'ਚ ਸਨ ਅਤੇ ਤਬਦੀਲੀ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਪਹਿਲਾਂ ਤੋਂ ਸ਼ੱਕ ਸੀ। ਕਾਂਗਰਸ ਪ੍ਰਧਾਨ ਨੇ ਕਿਹਾ,''ਰਾਜਨੀਤੀ 'ਚ ਜਦੋਂ ਤੁਸੀਂ ਬੁਰੀਆਂ ਤਾਕਤਾਂ ਨਾਲ ਲੜਦੇ ਹੋ ਅਤੇ ਕਿਸੇ ਚੰਗੀ ਚੀਜ਼ ਲਈ ਖੜ੍ਹੇ ਹੁੰਦੇ ਹੋ ਤਾਂ ਤੁਹਾਨੂੰ ਮਰਨਾ ਹੋਵੇਗਾ।''
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਵਾਨ ਨੂੰ ਮਾਰੀ ਗੋਲੀ
NEXT STORY