ਗੁੜਗਾਓਂ — ਗੁਰੂਗਰਾਮ ਦੇ ਨਿੱਜੀ ਹਸਪਤਾਲ ਦੇ ਦੋ ਨਰਸਿੰਗ ਸਟਾਫ 'ਤੇ ਆਈ.ਸੀ.ਯੂ. 'ਚ ਭਰਤੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਹੈ। ਨਾਬਾਲਗ ਲੜਕੀ ਦੇ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਲੜਕੀ ਦੀ ਡ੍ਰਿਪ ਪਾਈਪ ਉਤਾਰਨ ਦੀ ਧਮਕੀ ਵੀ ਦਿੱਤੀ ਸੀ। ਫਿਲਹਾਲ ਪੁਲਸ ਨੇ ਪੀੜਤਾ ਦੇ ਪਰਿਵਾਰ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਕ ਗੁਰੂਗਰਾਮ ਦੇ ਵੈਸਟ ਰਾਜੀਵ ਨਗਰ ਦੇ ਸ਼ਿਵਾ ਹਸਪਤਾਲ 'ਚ ਇਲਾਜ ਦੇ ਲਈ ਆਈ ਇਕ ਵਿਦਿਆਰਥਣ ਨਾਲ ਹਸਪਤਾਲ ਦੇ ਨਰਸਿੰਘ ਸਟਾਫ ਨੇ ਛੇੜਛਾੜ ਕੀਤੀ। ਇਸ ਤੋਂ ਬਾਅਦ ਪੀੜਤਾ ਨੂੰ ਰੈਸਟ ਰੂਮ 'ਚ ਲੈ ਗਏ, ਜਿਥੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ । ਪੀੜਤਾ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦਰਅਸਲ 16 ਨਵੰਬਰ ਨੂੰ ਨਾਬਾਲਗ ਲੜਕੀ ਨੇ ਕੋਲਡ ਡ੍ਰਿੰਕ ਸਮਝ ਕੇ ਜ਼ਹਿਰੀਲਾ ਤਰਲ ਪਦਾਰਥ ਪੀ ਲਿਆ ਸੀ। ਤਰਲ ਪਦਾਰਥ ਪੀਣ ਤੋਂ ਬਾਅਦ ਲੜਕੀ ਦੀ ਤਬੀਅਤ ਖਰਾਬ ਹੋਣ ਲੱਗੀ ਜਿਸ ਕਾਰਨ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਸਿਵਲ ਹਸਪਤਾਲ ਤੋਂ ਕੁਝ ਦੇਰ ਬਾਅਦ ਹੀ ਪਰਿਵਾਰ ਵਾਲੇ ਪੀੜਤਾ ਨੂੰ ਲੈ ਕੇ ਗੁਰੂਗਰਾਮ ਦੇ ਵੈੱਸਟ ਰਾਜੀਵ ਨਗਰ ਸਥਿਤ ਸ਼ਿਵਾ ਹਸਪਤਾਲ ਲੈ ਗਏ, ਜਿਥੇ ਉਸਨੂੰ ਆਈ.ਸੀ.ਯੂ. ਭਰਤੀ ਕਰਵਾਇਆ ਗਿਆ।
ਪੀੜਤਾ ਨੇ ਕਿਹਾ ਕਿ ਰਾਤ ਨੂੰ ਰਵਿੰਦਰ ਅਤੇ ਕੁਲਦੀਪ ਦੋ ਨਰਸਿੰਗ ਸਟਾਫ ਲੜਕੀ ਦੇ ਕੋਲ ਆਏ। ਜਾਂਚ ਦੇ ਨਾਂ 'ਤੇ ਪਹਿਲਾ ਲੜਕੀ ਨਾਲ ਛੇੜਛਾੜ ਕੀਤੀ। ਵਿਰੋਧ ਕਰਨ 'ਤੇ ਦੋਸ਼ੀਆਂ ਨੇ ਪੀੜਤਾ ਨੂੰ ਲੱਗੀ ਡ੍ਰਿਪ ਪਾਈਪ ਨੂੰ ਹਟਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਪੀੜਤਾ ਨੂੰ ਇਕ ਇੰਜੈਕਸ਼ਨ ਲਗਾ ਦਿੱਤਾ ਜਿਸ ਤੋਂ ਬਾਅਦ ਪੀੜਤਾ ਬੇਹੋਸ਼ ਹੋਣ ਲੱਗੀ। ਪੀੜਤਾ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੋਈ ਸੀ ਉਸਨੂੰ ਰੈਸਟ ਰੂਮ 'ਚ ਲੈ ਗਏ, ਜਿਥੇ ਦੋਸ਼ੀਆਂ ਨੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਪੀੜਤਾ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਸਦੇ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਅਤੇ ਹੋਰ ਲੋਕ ਉਸਦੇ ਕੋਲ ਪਹੁੰਚੇ ਤਾਂ ਬੱਚੀ ਨੇ ਆਪਬੀਤੀ ਸੁਣਾਈ।
ਪੁਲਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਾਮਵਿਲਾਸ ਪਾਸਵਾਨ ਦੀ ਚੇਤਾਵਨੀ, ਅਗਲੀਆਂ ਚੋਣਾਂ 'ਚ ਲਾਲੂ ਨੂੰ ਮਿਲੇਗਾ ਸਬਕ
NEXT STORY