ਉਨਾਂਵ — ਉਨਾਂਵ 'ਚ ਦਲਿਤ ਲੜਕੀ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਪਿੰਡ ਦੇ ਹੀ ਇਕ ਦਬੰਗ ਨੂੰ, ਬਲਾਤਕਾਰ ਪੀੜਤਾਂ ਦੇ ਪਰਿਵਾਰ ਵਾਲਿਆਂ ਨੇ ਸਰੇਆਮ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇੰਨੇ ਨਾਲ ਵੀ ਸ਼ਾਂਤੀ ਨਾ ਹੋਈ ਤਾਂ ਤਿੱਖੇ ਹਥਿਆਰ ਨਾਲ ਗਲਾ ਕੱਟ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਚਾਰ ਲੋਕ ਅਜੇ ਵੀ ਫਰਾਰ ਹਨ।

ਮਾਮਲਾ ਉਨਾਂਵ ਪਿੰਡ ਦਾ ਹੈ। ਆਪਣੇ ਆਪ ਨੂੰ ਇਕ ਪਾਰਟੀ ਦਾ ਕਾਰਜਕਰਤਾ ਦੱਸ ਕੇ ਪੂਰੇ ਪਿੰਡ 'ਚ ਆਪਣਾ ਦਬਦਬਾ ਅਤੇ ਅਤੰਕ ਬਣਾਇਆ ਹੋਇਆ ਸੀ। ਸਾਬਕਾ ਪ੍ਰਧਾਨ ਦਾ ਭਰਾ ਪਵਨ ਯਾਦਵ ਨੇ ਇਕ ਸਾਲ ਪਹਿਲਾਂ ਇਕ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਫਿਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪੀੜਤ ਪਰਿਵਾਰ ਨੇ ਪੁਲਸ ਦੇ ਹਰ ਵੱਡੇ ਅਧਿਕਾਰੀ ਦੀ ਦਹਿਲੀਜ਼ 'ਤੇ ਆਪਣਾ ਮੱਥਾ ਰਗੜਿਆ ਉਸ ਸਮੇਂ ਦੀ ਸਰਕਾਰ ਦੇ ਦਬਦਬਾ ਰੱਖਣ ਵਾਲੇ ਪਵਨ ਨੂੰ ਸਿਰਫ 12 ਦਿਨ ਹੀ ਜੇਲ 'ਚ ਰੱਖਿਆ ਗਿਆ ਅਤੇ ਬਾਅਦ ਨੂੰ ਮੁਕੱਦਮੇ 'ਚ ਐਫ.ਆਈ.ਆਰ. ਲਗਾ ਕੇ ਪਵਨ ਨੂੰ ਰਿਹਾ ਕਰ ਦਿੱਤਾ ਗਿਆ। ਪੁਲਸ ਦੀ ਇਸ ਕਾਰਵਾਈ 'ਤੇ ਪਰਿਵਾਰ ਵਾਲਿਆਂ ਦਾ ਗੁੱਸਾ ਅੰਦਰੋਂ-ਅੰਦਰ ਵੱਧ ਗਿਆ ਸੀ ਬਦਲਾ ਲੈਣ ਲਈ ਸਰਕਾਰ ਦੇ ਬਦਲਣ ਦਾ ਇਤਜ਼ਾਰ ਕਰਨ ਲੱਗੇ। ਸਰਕਾਰ ਬਦਲਦੇ ਹੀ ਪੀੜਤਾ ਦੇ ਪਰਿਵਾਰ ਨੇ ਬਲਾਤਕਾਰੀ ਤੋਂ ਬਦਲਾ ਉਸਦਾ ਕਤਲ ਕਰਕੇ ਪੂਰਾ ਕਰ ਲਿਆ।
ਪੁਲਸ ਸੁਪਰਡੈਂਟ ਨੇਹਾ ਪਾਂਡੇ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ। ਚਾਰ ਲੋਕ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੀ ਪੁਰਾਣੀ ਦੁਸ਼ਮਣੀ ਸੀ। ਮ੍ਰਿਤਕ ਦੇ ਵਿਰੁੱਧ ਦੋਸ਼ੀਆਂ ਨੇ ਮਾਮਲਾ ਦਰਜ ਕਰਵਾਇਆ ਹੋਇਆ ਸੀ ਕਿ ਮ੍ਰਿਤਕ ਦੇ ਕਾਰਨ ਹੀ ਉਨ੍ਹਾਂ ਦੀ ਲੜਕੀ ਦਾ ਕਤਲ ਹੋਇਆ ਹੈ। ਪੁਲਸ ਦੀ ਕਾਰਵਾਈ ਦੇ ਸਵਾਲ 'ਤੇ ਕਿਹਾ ਗਿਆ ਕਿ ਬਲਾਤਕਾਰ ਦਾ ਦੋਸ਼, ਦੋਸ਼ੀ 'ਤੇ ਸਾਬਤ ਨਹੀਂ ਹੋਇਆ ਸੀ। ਉਸ ਮੁਕੱਦਮੇ 'ਚ ਐਫ.ਆਈ.ਆਰ ਲੱਗੀ ਸੀ ਤਾਂ ਉਸ ਸਮੇਂ ਇਹ ਲੋਕ ਰੰਜਿਸ਼ ਮੰਨ ਰਹੇ ਸਨ ਅੱਜ ਉਨ੍ਹਾਂ ਨੇ ਕਤਲ ਕਰ ਦਿੱਤਾ ਹੈ।
ਕਿਉਂ ਹੋਇਆ ਸੰਸਦ 'ਚ ਫਿਲਮ ਦਾ ਟ੍ਰੇਲਰ ਰਿਲੀਜ਼?
NEXT STORY