ਨਵੀਂ ਦਿੱਲੀ- ਭਾਰਤ ਦੇ ਡਿਜੀਟਲ ਵਿਕਾਸ ਪੱਧਰ ਨੇ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਤੀਜੀ ਲਹਿਰ ਨੂੰ ਅਪਣਾਉਣ ਲਈ ਸਭ ਤੋਂ ਢੁਕਵਾਂ ਦੇਸ਼ ਬਣਾ ਦਿੱਤਾ ਹੈ। ਇਹ ਲਹਿਰ ਵਿਸ਼ੇਸ਼ ਰੂਪ ਨਾਲ ਸਿੱਖਿਆ, ਸਿਹਤ ਅਤੇ ਕਸਟਮਰ ਸਰਵਿਸ ਵਰਗੇ ਖੇਤਰਾਂ 'ਚ ਉਨ੍ਹਾਂ ਲੱਖਾਂ ਅਸੁਰੱਖਿਅਤ ਨਾਗਰਿਕਾਂ ਦੀ ਸੇਵਾ ਕਰਨ 'ਚ ਮਦਦ ਕਰ ਸਕਦੀ ਹੈ। Salesforce ਇੰਡੀਆ ਦੀ ਸੀਈਓ ਅਤੇ ਚੇਅਰਪਰਸਨ ਅਰੁੰਧਤੀ ਭੱਟਾਚਾਰੀਆ ਨੇ ਵੀਰਵਾਰ ਨੂੰ ਕਿਹਾ ਕਿ ਏਆਈ-ਸਮਰੱਥ ਕਾਰਜਬਲ ਦੀ ਸਮਰੱਥਾ 'ਸੀਮਾ ਰਹਿਤ' ਹੋ ਜਾਵੇਗੀ, ਜੋ ਗਾਹਕਾਂ ਦੀ ਸੇਵਾ 'ਚ ਹੋਰ ਵੱਧ ਪ੍ਰਭਾਵੀ ਬਣੇਗਾ। ਉਨ੍ਹਾਂ ਕਿਹਾ,''ਦੁਨੀਆ ਦੇ ਕਿਸੇ ਵੀ ਦੇਸ਼ ਕੋਲ ਭਾਰਤ ਵਰਗਾ ਜਨਤਕ ਡਿਜੀਟਲ ਬੁਨਿਆਦੀ ਢਾਂਚਾ ਨਹੀਂ ਹੈ। ਇਸ ਕਾਰਨ ਭਾਰਤ ਨੂੰ ਤੀਜੀ ਲਹਿਰ ਦੇ ਏਆਈ ਨੂੰ ਅਪਣਾਉਣ ਲਈ ਇਕ ਵਿਲੱਖਣ ਸਥਿਤੀ ਪ੍ਰਾਪਤ ਹੈ, ਜੋ ਏਜੰਟਿਕ ਲੇਅਰ ਵਜੋਂ ਕੰਮ ਕਰਦਾ ਹੈ ਅਤੇ ਇਹ ਸਿੱਖਿਆ, ਸਿਹਤ ਅਤੇ ਕਸਟਮਰ ਸਰਵਿਸ ਵਰਗੇ ਖੇਤਰਾਂ 'ਚ ਲਾਭਕਾਰੀ ਹੋਵੇਗਾ।'' ਉਹ ਬੈਂਲਗੁਰੂ 'ਚ Salesforce AI ਪਿਚਫੀਲਡ ਦੇ ਲਾਂਚ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੀ ਸੀ।
ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ
ਆਰਟੀਫੀਸ਼ੀਅਲ ਇੰਟੈਲੀਜੈਂਸ ਤਿੰਨ ਮੁੱਖ ਪੜਾਵਾਂ 'ਚ ਵਿਕਸਿਤ ਹੋਇਆ ਹੈ- ਸ਼ੁਰੂਆਤੀ ਭਵਿੱਖਬਾਣੀ ਵਿਸ਼ਲੇਸ਼ਣ, ਜਨਰੇਟਿਵ ਏਆਈ ਅਤੇ ਹੁਣ ਏਜੰਟਿਕ ਲੇਅਰ, ਜੋ ਉੱਨਤ ਤਰਕ ਸਮਰੱਥਾ ਨੂੰ ਸ਼ਾਮਲ ਕਰਦਾ ਹੈ। ਇਸ ਨਵੀਨਤਮ ਵਿਕਾਸ ਦੇ ਅਧੀਨ ਏਆਈ ਸਿਸਟਮ ਨਾ ਸਿਰਫ਼ ਸਮੱਗਰੀ ਪੈਦਾ ਕਰ ਸਕਦੇ ਹਨ ਅਤੇ ਗੱਲਬਾਤ ਕਰ ਸਕਦੇ ਹਨ ਸਗੋਂ ਜਟਿਲ ਸਵੈਚਾਲਿਤ ਕੰਮਾਂ ਨੂੰ ਵੀ ਅੰਜਾਮ ਦੇ ਸਕਦੇ ਹਨ, ਜਿਸ ਨਾਲ ਐਂਟਰਪ੍ਰਾਈਜ਼ ਤਕਨਾਲੋਜੀ 'ਚ ਮਹੱਤਵਪੂਰਨ ਤਰੱਕੀ ਹੋਈ ਹੈ। ਭੱਟਾਚਾਰੀਆ ਨੇ ਦੱਸਿਆ ਕਿ ਭਾਰਤ ਦੀ ਸਥਿਤੀ ਏਆਈ ਦੇ ਖੇਤਰ 'ਚ ਹੋਰ ਵੀ ਮਜ਼ਬੂਤ ਹੋ ਗਈ ਹੈ, ਕਿਉਂਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਇਕੋਸਿਸਟਮ ਹੈ ਅਤੇ Salesforce ਪਲੇਟਫਾਰਮ ਇਨੋਵੇਟਰਜ਼ ਦਾ ਦੂਜਾ ਸਭ ਤੋਂ ਵੱਡਾ ਭਾਈਚਾਰਾ ਹੈ, ਜੋ ਸਿਰਫ਼ ਅਮਰੀਕਾ ਤੋਂ ਪਿੱਛੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ 'ਸਟਾਰਟਅੱਪ ਇੰਡੀਆ' ਪਹਿਲ ਨੇ ਇਕ ਅਜਿਹਾ ਵਾਤਾਵਰਣ ਤਿਆਰ ਕੀਤਾ ਹੈ, ਜੋ ਨਵੀਨਤਾ ਨੂੰ ਉਤਸ਼ਾਹ ਦਿੰਦਾ ਹੈ, ਜਿਸ ਨਾਲ ਕੰਪਨੀਆਂ ਪ੍ਰਭਾਵੀ ਤਰੀਕੇ ਨਾਲ ਏਆਈ ਦੀਆਂ ਸਮਰੱਥਾਵਾਂ ਦਾ ਉਪਯੋਗ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ Ultra Luxury ਘਰਾਂ ਦੀ ਵਧੀ ਮੰਗ, ਜਾਣੋ ਸਾਲ 2024 'ਚ ਕਿੰਨੇ ਵਿਕੇ
NEXT STORY