ਨਵੀਂ ਦਿੱਲੀ- ਭਾਰਤ 'ਚ ਬਿਲਡਿੰਗ ਮਟੀਰੀਅਲ ਸੈਕਟਰ 'ਚ ਪਿਛਲੇ 2 ਸਾਲਾਂ 'ਚ 30 ਫੀਸਦੀ ਦੇ ਵਾਧੇ ਨਾਲ ਭਰਤੀ 'ਚ ਤੇਜ਼ੀ ਨਾਲ ਉਛਾਲ ਆਇਆ ਹੈ, ਜੋ ਕਿ ਤੇਜੀ ਨਾਲ ਵਧਦੇ ਸ਼ਹਿਰੀਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਵਿਸਥਾਰ ਕਾਰਨ ਦਰਜ ਕੀਤਾ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਸੀਆਈਈਐੱਲ ਐੱਚਆਰ ਦੀ ਰਿਪੋਰਟ ਅਨੁਸਾਰ, ਵੱਖ-ਵੱਖ ਖੇਤਰਾਂ 'ਚ ਪਾਈਪ ਅਤੇ ਸਟੀਲ ਸਭ ਤੋਂ ਅੱਗੇ ਹਨ, ਜੋ ਘਰੇਲੂ ਖਪਤ ਅਤੇ ਗਲੋਬਲ ਨਿਰਯਾਤ 'ਚ ਵਆਧੇ ਕਾਰਨ ਹਾਇਰਿੰਗ ਡਿਮਾਂਡ 'ਚ ਸਭ ਤੋਂ ਅੱਗੇ ਹੈ। 3D ਪ੍ਰਿੰਟਿੰਗ, AI ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੇ ਨਿਰਮਾਣ ਪ੍ਰਕਿਰਿਆਵਾਂ ਨੂੰ ਮੁੜ ਆਕਾਰ ਦਿੱਤਾ ਹੈ। ਉੱਥੇ ਹੀ ਮਟੀਰੀਅਲ ਸਾਇੰਸ, ਸਥਿਰਤਾ ਅਤੇ ਉੱਨਤ ਨਿਰਮਾਣ ਤਕਨਾਲੋਜੀ 'ਚ ਵਿਸ਼ੇਸ਼ ਭੂਮਿਕਾਵਾਂ ਦੀ ਮੰਗ ਵਧਦੀ ਜਾ ਰਹੀ ਹੈ। ਕੰਪਨੀਆਂ ਸਰਗਰਮ ਰੂਪ ਨਾਲ ਗ੍ਰੀਨ ਪ੍ਰਮਾਣੀਕਰਣ ਅਤੇ ਲਾਈਫਸਾਈਕਲ ਐਨਾਲਿਸਿਸ 'ਚ ਹੁਨਰਮੰਦ ਪ੍ਰਤਿਭਾਵਾਂ ਦੀ ਭਾਲ ਕਰ ਰਹੀਆਂ ਹਨ, ਜੋ ਕਿ ਟਿਕਾਊ ਅਤੇ ਤਕਨਾਲੋਜੀ-ਅਧਾਰਤ ਕਾਰਜਾਂ ਵੱਲ ਤਬਦੀਲੀ ਨੂੰ ਦਰਸਾਉਂਦੀ ਹੈ।
ਸੀਆਈਈਐੱਲ ਐੱਚਆਰ ਸਰਵਿਸੇਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਆਦਿਤਿਆ ਨਾਰਾਇਣ ਮਿਸ਼ਰਾ ਨੇ ਕਿਹਾ,''ਭਾਰਤ ਦਾ ਬਿਲਡਿੰਗ ਮਟੀਰੀਅਲ ਸੈਕਟਰ ਇਕ ਮਹੱਤਵਪੂਰਨ ਮੋੜ 'ਤੇ ਹੈ, ਜਿਸ 'ਚ 5.5 ਲੱਖ ਤੋਂ ਵੱਧ ਪੇਸ਼ੇਵਰਾਂ ਨੂੰ ਰੁਜ਼ਗਾਰ ਮਿਲਦੇ ਹੋਏ ਭਰਤੀ 'ਚ ਉਛਾਲ ਦੇਖਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਡਿਸਪੋਜ਼ੇਬਲ ਆਮਦਨ 'ਚ ਵਾਧਾ ਹੋਵੇਗਾ, ਅਸੀਂ ਨਿਰਮਾਣ, ਸ਼ਹਿਰੀਕਰਨ ਅਤੇ ਰੀਅਲ ਐਸਟੇਟ ਦੇ ਖੇਤਰਾਂ 'ਚ ਮਜ਼ਬੂਤ ਵਾਧੇ ਦੀ ਉਮੀਦ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਇਸ ਨਾਲ ਬਿਲਡਿੰਗ ਮਟੀਰੀਅਲ ਇੰਡਸਟਰੀ ਨੂੰ ਸਿੱਧੇ ਉਤਸ਼ਾਹ ਮਿਲੇਗਾ, ਨਵੇਂ ਮੌਕੇ ਪੈਦਾ ਹੋਣਗੇ ਅਤੇ ਲੰਬੇ ਸਮੇਂ ਦੀ ਤਰੱਕੀ ਹੋਵੇਗੀ। ਐਲੂਮੀਨੀਅਮ, ਸਟੀਲ, ਪਾਈਪ, ਸੀਮੈਂਟ, ਕੱਚ ਅਤੇ ਦੂਜੇ ਮਹੱਤਵਪੂਰਨ ਖੇਤਰਾਂ 'ਚ ਫੈਲੇ ਇਸ ਖੇਤਰ 'ਚ ਕੌਸ਼ਲ ਦੀ ਮੰਗ 'ਚ ਇਕ ਪਰਿਵਰਤਨਸ਼ੀਲ ਤਬਦੀਲੀ ਹੋ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮੇਸ਼ਾ ਨਿਯੁਕਤ ਕੀਤੀਆਂ ਜਾਣ ਵਾਲੀਆਂ ਭੂਮਿਕਾਵਾਂ 'ਚ ਪਲਾਂਟ ਮੈਨੇਜਰ, ਪ੍ਰੋਡਕਸ਼ਨ ਮੈਨੇਜਰ, ਸਪਲਾਈ ਚੇਨ ਮੈਨੇਜਰ, ਸੇਲਜ਼ ਮੈਨੇਜਰ, ਵਾਤਾਵਰਣ ਅਤੇ ਸਥਿਰਤਾ ਮਾਹਰ, ਡਿਜ਼ਾਈਨ ਇੰਜੀਨੀਅਰ, ਆਰਐਂਡਡੀ ਇੰਜੀਨੀਅਰ, ਕੁਆਲਿਟੀ ਕੰਟਰੋਲ, ਸਟ੍ਰਕਚਰਲ ਇੰਜੀਨੀਅਰ ਅਤੇ ਸੇਫਟੀ ਇੰਜੀਨੀਅਰ ਸ਼ਾਮਲ ਹਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਪ੍ਰੈਲ 'ਚ ਹੀ ਜੂਨ ਮਹੀਨੇ ਵਾਂਗ ਗਰਮੀ! ਇਸ ਸੂਬੇ 'ਚ 46 ਡਿਗਰੀ ਪੁੱਜਾ ਤਾਪਮਾਨ
NEXT STORY