ਕੁਪਵਾੜਾ— ਭਾਰਤੀ ਫ਼ੌਜ ਦੀ ਹਿੰਮਤ ਦੀਆਂ ਖ਼ਬਰਾਂ ਤੋਂ ਪੂਰੀ ਦੁਨੀਆ ਵਾਕਿਫ਼ ਹੈ ਪਰ ਇਨਸਾਨੀਅਤ ਦੇ ਮਾਮਲੇ ਵਿਚ ਵੀ ਫ਼ੌਜ ਦਾ ਕੋਈ ਸਾਨੀ ਨਹੀਂ ਹੈ। ਜੰਮੂ-ਕਸ਼ਮੀਰ ਤੋਂ ਭਾਰਤੀ ਫ਼ੌਜ ਦੀ ਦਰਿਆਦਿਲੀ ਦੀ ਇਕ ਹੋਰ ਖ਼ਬਰ ਆ ਰਹੀ ਹੈ, ਜਿੱਥੇ ਦੇਸ਼ ਦੇ ਵੀਰ ਜਵਾਨਾਂ ਨੇ ਨਵਜੰਮੇ ਬੱਚੇ ਅਤੇ ਉਸ ਦੀ ਮਾਂ ਨੂੰ ਰੈਸਕਿਊ ਕਰਵਾਇਆ। ਉਹ ਵੀ ਭਾਰੀ ਬਰਫ਼ਬਾਰੀ ਵਿਚ ਮੋਢਿਆਂ ’ਤੇ ਬਿਠਾ ਕੇ 6 ਕਿਲੋਮੀਟਰ ਪੈਦਲ ਚੱਲ ਕੇ। ਘਟਨਾ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੀ ਹੈ, ਜਿੱਥੇ ਇਕ ਮਾਂ ਆਪਣੇ ਨਵਜੰਮੇ ਬੱਚੇ ਨਾਲ ਭਾਰੀ ਬਰਫ਼ਬਾਰੀ ਦਰਮਿਆਨ ਇਕ ਹਸਪਤਾਲ ਵਿਚ ਫਸ ਗਈ ਸੀ, ਜਿਨ੍ਹਾਂ ਨੂੰ ਭਾਰਤੀ ਫ਼ੌਜ ਨੇ 6 ਕਿਲੋਮੀਟਰ ਤੱਕ ਆਪਣੇ ਮੋਢਿਆਂ ’ਤੇ ਬਿਠਾ ਕੇ ਉਨ੍ਹਾਂ ਦੇ ਘਰ ਪਹੁੰਚਾਇਆ ਹੈ।
ਇਹ ਜਾਣਕਾਰੀ ਭਾਰਤੀ ਫ਼ੌਜ ਦੇ ਚਿਨਾਰ ਕੋਰ ਦੇ ਟਵਿੱਟਰ ਹੈਂਡਲ ਨੇ ਟਵੀਟ ਕਰ ਕੇ ਦਿੱਤੀ ਹੈ। ਫ਼ੌਜ ਨੇ ਟਵੀਟ ਕੀਤਾ ਕਿ ਜਵਾਨਾਂ ਨੇ ਦਾਰਦਪੋਰਾ ਦੇ ਰਹਿਣ ਵਾਲੇ ਫਾਰੂਕ ਖਸਾਨਾ ਦੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਭਾਰੀ ਬਰਫ਼ਬਾਰੀ ’ਚ 6 ਕਿਲੋਮੀਟਰ ਪੈਦਲ ਚੱਲ ਕੇ ਉਨ੍ਹਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਇਆ। ਇਕ ਨਿਊਜ਼ ਏਜੰਸੀ ਮੁਤਾਬਕ ਫਾਰੂਕ ਦੇ ਇਕ ਰਿਸ਼ਤੇਦਾਰ ਨੇ ਇਸ ਘਟਨਾ ਬਾਰੇ ਕਿਹਾ ਕਿ ਖਸਾਨਾ ਦੀ ਪਤਨੀ ਨੇ ਕੱਲ੍ਹ ਹਸਪਤਾਲ ’ਚ ਇਕ ਬੱਚੇ ਨੂੰ ਜਨਮ ਦਿੱਤਾ ਸੀ। ਹਸਪਤਾਲ ਤੋਂ ਛੁੱਟੀ ਮਿਲ ਜਾਣ ਮਗਰੋਂ ਦੋਵੇਂ ਭਾਰੀ ਬਰਫ਼ਬਾਰੀ ਵਿਚ ਫਸ ਗਏ।
ਨੈਸ਼ਨਲ ਗਰਲਜ਼ ਚਾਈਲਡ ਡੇਅ, ਜਾਣੋ ਕਦੋਂ ਅਤੇ ਕਿਉਂ ਹੋਈ ਇਸ ਦੀ ਸ਼ੁਰੂਆਤ
NEXT STORY