ਮਹਾਕੁੰਭ ਨਗਰ/ਲਖਨਊ, (ਭਾਸ਼ਾ, ਨਾਸਿਰ)– ਮਹਾਕੁੰਭ 2025 ਨੂੰ ਡਿਜੀਟਲ ਸਹੂਲਤਾਂ ਨਾਲ ਲੈਸ ਬਣਾਉਣ ਲਈ ਵਿਲੱਖਣ ਪਹਿਲ ਤਹਿਤ ਪ੍ਰਯਾਗਰਾਜ ਰੇਲਵੇ ਡਵੀਜ਼ਨ ਰੇਲ ਮੁਲਾਜ਼ਮਾਂ ਦੀ ਜੈਕੇਟ ’ਤੇ ਲੱਗੇ ਕਿਊ. ਆਰ. ਕੋਡ ਰਾਹੀਂ ਸ਼ਰਧਾਲੂਆਂ ਨੂੰ ਟਿਕਟ ਬੁੱਕ ਕਰਨ ਦੀ ਸਹੂਲਤ ਮੁਹੱਈਆ ਕਰਵਾਏਗੀ। ਇਸ ਪਹਿਲ ਨਾਲ ਸ਼ਰਧਾਲੂਆਂ ਨੂੰ ਟਿਕਟ ਲਈ ਲੰਮੀਆਂ ਲਾਈਨਾਂ ਵਿਚ ਖੜ੍ਹੇ ਨਹੀਂ ਹੋਣਾ ਪਵੇਗਾ ਅਤੇ ਰੇਲਵੇ ਪ੍ਰਸ਼ਾਸਨ ਨੂੰ ਵੀ ਟਿਕਟਾਂ ਮੁਹੱਈਆ ਕਰਵਾਉਣ ’ਚ ਆਸਾਨੀ ਹੋਵੇਗੀ।
ਮਹਾਕੁੰਭ 2025 ਨੂੰ ਧਿਆਨ ਵਿਚ ਰੱਖਦੇ ਹੋਏ ਉੱਤਰ ਮੱਧ ਰੇਲਵੇ ਨੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੇਲਵੇ ਦੇ ਵਣਜ ਵਿਭਾਗ ਦੇ ਮੁਲਾਜ਼ਮ ਪ੍ਰਯਾਗਰਾਜ ਜੰਕਸ਼ਨ ’ਤੇ ਹਰੇ ਰੰਗ ਦੀ ਜੈਕੇਟ ਪਾ ਕੇ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਰਹਿਣਗੇ। ਇਸ ਜੈਕੇਟ ’ਤੇ ਇਕ ਕਿਊ. ਆਰ. ਕੋਡ ਬਣਿਆ ਹੋਵੇਗਾ, ਜਿਸ ਨੂੰ ਸ਼ਰਧਾਲੂ ਮੋਬਾਈਲ ਫੋਨ ਰਾਹੀਂ ਸਕੈਨ ਕਰ ਕੇ ਯੂ. ਟੀ. ਐੱਸ. ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹਨ।
16 ਸਾਲ ਤੋਂ ਫਰਾਰ ਛੋਟਾ ਰਾਜਨ ਗੈਂਗ ਦਾ ਮੈਂਬਰ ਗ੍ਰਿਫਤਾਰ
NEXT STORY