ਨਵੀਂ ਦਿੱਲੀ - ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਸ਼ੁੱਕਰਵਾਰ ਨੂੰ ਜੇ.ਈ.ਈ.-ਮੇਨ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜੇ ’ਚ 24 ਵਿਦਿਆਰਥੀਆਂ ਨੇ 100 ਫੀਸਦੀ ਅੰਤ ਹਾਸਲ ਕੀਤੇ ਹਨ। ਨਤੀਜੇ ਕਰੀਬ 8.58 ਲੱਖ ਉਮੀਦਵਾਰਾਂ ਲਈ ਜਾਰੀ ਕੀਤੇ ਗਏ ਹਨ ਜੋ ਦੇਸ਼ ਭਰ ਦੇ 660 ਕੇਂਦਰਾਂ ’ਚ ਆਯੋਜਿਤ ਪ੍ਰੀਖਿਆ ’ਚ ਸ਼ਾਮਲ ਹੋਏ ਸਨ। ਜੇ.ਈ.ਈ. ਮੁੱਖ ਪ੍ਰੀਖਿਆ ਦਾ ਰਿਜ਼ਲਟ ਜਾਰੀ ਕਰਨ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ 8 ਸਤੰਬਰ ਨੂੰ ਜੇ.ਈ.ਈ. ਮੁੱਖ ਦੀ 'ਆਂਸਰ ਕੀ' ਜਾਰੀ ਕਰ ਚੁੱਕੀ ਹੈ। ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣਾ ਰਿਜ਼ਲਟ ਆਧਿਕਾਰਿਤ ਵੈੱਬਸਾਈਟ ’ਤੇ ਦੇਖ ਸਕਦੇ ਹਨ।



ਰਾਮ ਮੰਦਰ ਦੀ ਬੁਨਿਆਦ ਲਈ ਖੁਦਾਈ ਦਾ ਕੰਮ ਸ਼ੁਰੂ, 24 ਘੰਟੇ 'ਚ ਹੋ ਜਾਵੇਗਾ ਇੱਕ ਥੰਮ ਤਿਆਰ
NEXT STORY