ਜੰਮੂ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸਕੂਲ ਦੇ ਬਾਹਰ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਕਾਰ ਦੀ ਲਪੇਟ 'ਚ ਆਉਣ ਨਾਲ 17 ਸਾਲਾ ਇਕ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਜੰਮੂ-ਪਠਾਨਕੋਟ ਹਾਈਵੇਅ 'ਤੇ ਸਥਿਤ ਬਾਰਵਲ ਮੋੜ ਨੇੜੇ ਬੱਸ ਦੀ ਉਡੀਕ ਕਰ ਰਹੇ ਸਨ। ਦੁਪਹਿਰ ਕਰੀਬ 12.45 ਵਜੇ ਤੇਜ਼ ਰਫ਼ਤਾਰ ਤੋਂ ਜਾ ਰਹੀ ਕਾਰ ਨੇ ਉਨ੍ਹਾਂ ਨੂੰ ਦਰੜਿਆ।
ਅਧਿਕਾਰੀਆਂ ਨੇ ਦੱਸਿਆ ਕਿ ਕਾਰ ਪੰਜਾਬ ਤੋਂ ਜੰਮੂ ਜਾ ਰਹੀ ਸੀ, ਤਾਂ ਕਾਰ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀਆਂ ਮੁਤਾਬਕ ਨਿਹਾਲਪੁਰ ਪੱਲੀ ਮੋੜ ਵਾਸੀ ਭੂਮਿਕਾ ਹੰਸ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 9 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ। ਜ਼ਖ਼ਮੀ ਵਿਦਿਆਰਥੀਆਂ ਦੀ ਉਮਰ 15 ਤੋਂ 17 ਦਰਮਿਆਨ ਹੈ। ਸਾਰਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਵਿਦਿਆਰਥੀ ਨੂੰ ਬਾਅਦ ਵਿਚ ਇਲਾਜ ਲਈ ਪਠਾਨਕੋਟ ਰੈਫਰ ਕੀਤਾ ਗਿਆ।
ਸਾਈਬਰ ਅਪਰਾਧੀਆਂ ਨੇ ਹਿਮਾਚਲ ਦੇ ਰਾਜਪਾਲ ਦੇ ਨਾਮ 'ਤੇ ਬਣਾਇਆ ਫਰਜ਼ੀ ਅਕਾਊਂਟ, ਕੀਤੀ ਪੈਸਿਆਂ ਦੀ ਮੰਗ
NEXT STORY