ਰਾਂਚੀ-ਝਾਰਖੰਡ 'ਚ ਕੜਾਕੇ ਦੀ ਠੰਡ ਪੈਣ ਲੱਗੀ ਹੈ, ਜਿਸ ਕਾਰਨ ਸੂਬੇ 'ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।ਰਿਪੋਰਟ ਮੁਤਾਬਕ ਮ੍ਰਿਤਕ ਲੋਕਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 2 ਲੋਕ ਹਜਾਰੀਬਾਗ ਇਲਾਕੇ, 1 ਪਲਾਮੂ ਦੇ ਪਾਂਕੀ, 1 ਪੱਛਮੀ ਸਿੰਘਭੂਮ ਜ਼ਿਲੇ ਦੇ ਗੀਤੀਕੇਂਦੁ ਅਤੇ 1 ਧਨਵਾਦ ਦੇ ਨਿਰਸਾ ਦੇ ਹਨ।
ਇੱਥੇ ਤੇਜ਼ ਹਵਾ ਦੇ ਕਾਰਨ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਕਾਂਕੇ ਦਾ ਘੱਟੋ ਘੱਟ ਤਾਪਮਾਨ 2.2 ਡਿਗਰੀ ਦਰਜ ਅਤੇ ਮੈਕਲੁਸਕੀਗੰਜ ਦਾ 2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ 'ਚ ਤਾਪਮਾਨ ਇਸੇ ਤਰਾਂ ਦਾ ਰਹੇਗਾ।
ਰਾਹੁਲ ਗਾਂਧੀ ਵਲੋਂ ਭਾਜਪਾ ’ਤੇ ਟਿੱਪਣੀ, ਗੋਆ ’ਚ ਡਰਪੋਕ ਲੋਕਾਂ ਨੇ ਸਾਡੇ ’ਤੇ ਕੀਤਾ ਹਮਲਾ
NEXT STORY