ਨਵੀਂ ਦਿੱਲੀ (ਬਿਊਰੋ)– ਵਕੀਲਾਂ ਦੀ ਵਾਰ-ਵਾਰ ਮੁਅੱਤਲੀ ਦੀ ਬੇਨਤੀ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਜੱਜ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ ‘ਤਾਰੀਖ਼ ਪੇ ਤਾਰੀਖ਼’ ਵਾਲੀ ਅਦਾਲਤ ਬਣੇ। ਜਸਟਿਸ ਚੰਦਰਚੂੜ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਉਸ ਸਮੇਂ ਨਾਰਾਜ਼ ਹੋ ਗਈ ਜਦੋਂ ਇਕ ਵਕੀਲ ਨੇ ਇਕ ਮਾਮਲੇ ’ਤੇ ਬਹਿਸ ਕਰਨ ਲਈ ਸਮਾਂ ਮੰਗਿਆ ਅਤੇ ਕਿਹਾ ਕਿ ਉਸ ਨੇ ਮੁਅੱਤਲੀ ਲਈ ਇਕ ਚਿੱਠੀ ਦਿੱਤੀ ਹੈ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ PM ਮੋਦੀ ਦੇ ਫ਼ੈਸਲੇ ਦੀ ਕੇਜਰੀਵਾਲ ਨੇ ਕੀਤਾ ਸ਼ਲਾਘਾ, ਨਾਲ ਹੀ ਰੱਖ ਦਿੱਤੀ ਇਹ ਮੰਗ
ਬੈਂਚ ਨੇ ਕਿਹਾ ਕਿ ਅਸੀਂ ਸੁਣਵਾਈ ਨੂੰ ਮੁਲਤਵੀ ਨਹੀਂ ਕਰਾਂਗੇ। ਵੱਧ ਤੋਂ ਵੱਧ ਅਸੀਂ ਸੁਣਵਾਈ ਟਾਲ ਸਕਦੇ ਹਾਂ ਪਰ ਤੁਹਾਨੂੰ ਇਸ ਮਾਮਲੇ ’ਤੇ ਬਹਿਸ ਕਰਨੀ ਹੋਵੇਗੀ। ਅਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ ‘ਤਾਰੀਖ਼ ਪੇ ਤਾਰੀਖ਼’ ਵਾਲੀ ਅਦਾਲਤ ਬਣ ਜਾਵੇ। ਅਸੀਂ ਇਸ ਧਾਰਨਾ ਨੂੰ ਬਦਲਣਾ ਚਾਹੁੰਦੇ ਹਾਂ। ਜਸਟਿਸ ਚੰਦਰਚੂੜ ਨੇ ‘ਦਾਮਿਨੀ’ ਫਿਲਮ ਦੇ ਇਕ ਮਸ਼ਹੂਰ ਸੰਵਾਦ ਨੂੰ ਦੁਹਰਾਉਂਦੇ ਹੋਏ ਦੀਵਾਨੀ ਅਪੀਲ ਵਿਚ ਇਕ ਹਿੰਦੂ ਪੁਜਾਰੀ ਵਲੋਂ ਪੇਸ਼ ਵਕੀਲ ਨੂੰ ਕਿਹਾ ਕਿ ਇਹ ਚੋਟੀ ਦੀ ਅਦਾਲਤ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅਦਾਲਤ ਦੀ ਮਾਣ-ਮਰਿਆਦਾ ਬਣੀ ਰਹੇ। ਦੱਸ ਦੇਈਏ ਕਿ ‘ਦਾਮਿਨੀ’ ਫਿਲਮ ਵਿਚ ਅਭਿਨੇਤਾ ਸੰਨੀ ਦਿਓਲ ਨੇ ਮਾਮਲੇ ਵਿਚ ਲਗਾਤਾਰ ਮੁਅੱਤਲੀ ਅਤੇ ਨਵੀਂ ਤਾਰੀਖ਼ ਦਿੱਤੇ ਜਾਣ ’ਤੇ ਗੁੱਸਾ ਪ੍ਰਗਟ ਕਰਦੇ ਹੋਏ ‘ਤਾਰੀਖ ਪੇ ਤਾਰੀਖ’ ਵਾਲੀ ਗੱਲ ਆਖੀ ਸੀ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਵਲੋਂ PM-Shri ਸਕੂਲ ਯੋਜਨਾ ਨੂੰ ਮਨਜ਼ੂਰੀ, ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ
ਬੈਂਚ ਨੇ ਕਿਹਾ ਕਿ ਜਿਥੇ ਜੱਜ ਮਾਮਲੇ ਦੀ ਫਾਈਲ ਨੂੰ ਧਿਆਨ ਨਾਲ ਪੜ੍ਹ ਕੇ ਅਗਲੇ ਦਿਨ ਦੀ ਸੁਣਵਾਈ ਲਈ ਅੱਧੀ ਰਾਤ ਤੱਕ ਤਿਆਰੀ ਕਰਦੇ ਰਹਿੰਦੇ ਹਨ, ਉਥੇ ਹੀ ਵਕੀਲ ਆਉਂਦੇ ਹਨ ਅਤੇ ਮੁਅੱਤਲੀ ਦੀ ਮੰਗ ਕਰਦੇ ਹਨ। ਬੈਂਚ ਨੇ ਸੁਣਵਾਈ ਰੋਕ ਦਿੱਤੀ ਅਤੇ ਬਾਅਦ ਵਿਚ ਜਦੋਂ ਬਹਿਸ ਕਰਨ ਵਾਲੇ ਵਕੀਲ ਮਾਮਲੇ ਵਿਚ ਪੇਸ਼ ਹੋਏ ਤਾਂ ਬੈਂਚ ਨੇ ਅਪੀਲ ਵਿਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਪੁਜਾਰੀ ਨੂੰ ਹਾਈ ਕੋਰਟ ਦਾ ਰੁਖ਼ ਕਰਨ ਲਈ ਕਿਹਾ।
ਜਸਟਿਸ ਚੰਦਰਚੂੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕੱਦਮਿਆਂ ਕਾਰਨ ਸੁਪਰੀਮ ਕੋਰਟ ਬੇਅਸਰ ਹੁੰਦਾ ਜਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਕ ਸਖ਼ਤ ਸੰਦੇਸ਼ ਦਈਏ ਨਹੀਂ ਤਾਂ ਚੀਜ਼ਾਂ ਮੁਸ਼ਕਲ ਹੋ ਜਾਣਗੀਆਂ। ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਨੂੰ ਮਾਮਲਿਆਂ ਦੀ ਫਾਈਲ ਪੜ੍ਹਨ ਲਈ ਸਵੇਰੇ ਸਾਢੇ 3 ਵਜੇ ਉਠਣਾ ਪੈਂਦਾ ਹੈ। ਜੱਜ ਸਖ਼ਤ ਮਿਹਨਤ ਕਰ ਰਹੇ ਹਨ ਪਰ ਵਕੀਲ ਆਪਣੇ ਮਾਮਲੇ ’ਚ ਬਹਿਸ ਕਰਨ ਲਈ ਤਿਆਰ ਨਹੀਂ ਹਨ। ਇਹ ਠੀਕ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ
ਨਵੀਂ ਵੰਦੇ ਭਾਰਤ ਟ੍ਰੇਨ ਦੇ ਟ੍ਰਾਇਲ ਪੂਰੇ, 180 ਦੀ ਰਫ਼ਤਾਰ ਨਾਲ ਦੌੜੇਗੀ
NEXT STORY