ਨਵੀਂ ਦਿੱਲੀ (ਭਾਸ਼ਾ)- ਕੈਨੇਡਾ ਵਿਚ ਰਹਿ ਰਹੇ ਖਾਲਿਸਤਾਨੀ ਸਮਰਥਕ ਭੋਲੇ-ਭਾਲੇ ਸਿੱਖ ਨੌਜਵਾਨਾਂ ਨੂੰ ਉਥੇ ਬੁਲਾਉਣ ਲਈ ਵੀਜ਼ਾ ਦੇਣ ਦਾ ਲਾਲਚ ਦਿੰਦੇ ਹਨ। ਸੂਤਰਾਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕ ਹੀ ਮੰਤਵ ਕੈਨੇਡਾਈ ਧਰਤੀ ’ਤੇ (ਖਾਲਿਸਤਾਨ) ਦੇ ਏਜੈਂਡੇ ਨੂੰ ਅੱਗੇ ਵਧਾਉਣਾ ਹੈ। ਸੂਤਰਾਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਅਤੇ ਮੋਨਿੰਦਰ ਸਿੰਘ ਬੁਆਲ, ਪਰਮਿੰਦਰ ਪੰਗਲੀ, ਭਗਤ ਸਿੰਘ ਬਰਾੜ ਵਰਗੇ ਖਾਲਿਸਤਾਨੀ ਵੱਖਵਾਦੀ ਕੈਨੇਡਾ ਦੀ ਧਰਤੀ ਤੋਂ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਦੇ ਸਿੱਖ ਨੌਜਵਾਨਾਂ ਦਾ ਇਸਤੇਮਾਲ ਕਰਦੇ ਹਨ। ਨਿੱਝਰ ਦੀ ਹੱਤਿਆ ਸਬੰਧੀ ਭਾਰਤ ਅਤੇ ਕੈਨੇਡਾ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਪ੍ਰਵਾਸੀ ਭਾਰਤੀਆਂ ਦੇ ਸਮਰਥਨ ਨਾ ਦੇਣ ਕਾਰਨ ਵੱਖਵਾਦੀਆਂ ਨੂੰ ਜ਼ਮੀਨੀ ਪੱਧਰ ’ਤੇ ਸਮਰਥਨ ਨਹੀਂ ਮਿਲ ਰਹੇ ਹਨ।
ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ
ਸੂਤਰਾਂ ਨੇ ਕਿਹਾ ਕਿ ‘ਮੰਗ ਅਤੇ ਸਪਲਾਈ ਦੇ ਇਸ ਤਾਨੇ-ਬਾਨੇ’ ਦੀ ਵਰਤੋਂ ਕੈਨੇਡਾ ਵਿਚ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਲਾਲਚ ਦੇਣ ਲਈ ਕੀਤੀ। ਇਸ ਸਾਜਿਸ਼ ਨੂੰ ਅੱਗੇ ਵਧਾਉਣ ਲਈ ਸਿੱਖ ਨੌਜਵਾਨਾਂ ਨੂੰ ਨਲਸਾਜ਼ (ਪਲੰਬਰ), ਟਰੱਕ ਚਾਲਕ ਵਰਗੀਆਂ ਨੌਕਰੀਆਂ ਅਤੇ ਵੱਖਵਾਦੀਆਂ ਵੱਲੋਂ ਕੰਟਰੋਲ ਕੀਤੇ ਜਾਂਦੇ ਗੁਰਦੁਆਰਿਆਂ ’ਚ ਸੇਵਾਦਾਰ, ਰਾਗੀ ਅਤੇ ਪਾਠੀ ਵਰਗੇ ਧਾਰਮਿਕ ਕੰਮ ਲਈ ਦੇਣ ਦਾ ਇਕ ਨਵਾਂ ਵਿਚਾਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਖਾਲਿਸਤਾਨ ਸਮਰਥਕ ਕੱਟੜਪੰਥੀ ਅਜਿਹੇ ਪੰਜਾਬੀ ਨੌਜਵਾਨਾਂ ਨੂੰ ਵੀਜ਼ਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਬੁਲਾ ਕੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਅਤੇ ਪ੍ਰੋਗਰਾਮਾਂ, ਕੱਟੜਪੰਥੀ ਧਾਰਮਿਕ ਸਭਾਵਾਂ ਵਿਚ ਸ਼ਾਮਲ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਸੂਤਰਾਂ ਅਨੁਸਾਰ ਇੰਨਾਂ ਹੀ ਨਹੀਂ ਵੱਖਵਾਦੀ ਕੈਨੇਡਾ ਵਿਚ ਅਜਿਹੇ ਭਾਰਤੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਪਛਾਣ ਕਰਦੇ ਹਨ, ਜਿਨ੍ਹਾਂ ਨੂੰ ਆਪਣਾ ਖਰਚ ਚੁੱਕਣ, ਨੌਕਰੀਆਂ ਅਤੇ ਰਿਹਾਇਸ਼ ਦੇ ਸਬੰਧ ਵਿਚ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਨਾਜਾਇਜ਼ ਪ੍ਰਵਾਸੀਆਂ ਅਤੇ ਅਜਿਹੇ ਵਿਦਿਆਰਥੀਆਂ ਦੇ ਕੱਟੜਪੰਥੀਆਂ ਦੇ ਜਾਲ ਵਿਚ ਫਸਣ ਦੀ ਸਭ ਤੋਂ ਵੱਧ ਸ਼ੰਕਾ ਹੈ, ਜਿਨ੍ਹਾਂ ਨੇ ਆਪਣੀ ਪੜਾਈ ਪੂਰੀ ਕਰ ਲਈ ਹੈ ਪਰ ਨੌਕਰੀ ਨਹੀਂ ਮਿਲ ਸਕੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12 ਸਾਲਾ ਬੱਚੀ ਨਾਲ ਰੇਪ ਦੇ ਮਾਮਲੇ 'ਤੇ ਪ੍ਰਿਯੰਕਾ ਗਾਂਧੀ ਨੇ ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY