ਲਾਹੌਲ (ਸੋਨੂੰ ਸ਼ਰਮਾ) - ਪੀਰ ਪੰਜਾਲ ਪਰਬਤ ਰੋਹਤਾਂਗ ਵਿਚ ਬਣੀ 9 ਕਿਲੋਮੀਟਰ ਲੰਬੀ ਅਟਲ ਸੁਰੰਗ ਕਬਾਇਲੀ ਜ਼ਿਲ੍ਹਾ ਲਾਹੌਪ ਸਪੀਤੀ ਦੇ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਖੇਤੀਬਾੜੀ ਅਤੇ ਬਾਗਬਾਨੀ ’ਤੇ ਨਿਰਭਰ ਜਿਸ ਜ਼ਿਲ੍ਹੇ ਦੀ 80 ਫੀਸਦੀ ਦੇ ਕਰੀਬ ਅਬਾਦੀ 6 ਮਹੀਨਿਆਂ ਤੋਂ ਦੁਨੀਆਂ ਦੇ ਬਾਕੀ ਹਿੱਸਿਆ ਤੋਂ ਵੱਖ ਹੈ, ਉਥੋ ਦੇ ਲੋਕਾਂ ਲਈ ਇਹ ਸੁਰੰਗ ਜੀਵਨ ਰੇਖਾ ਬਣ ਗਈ ਹੈ। ਲਾਹੌਲ-ਸਪਿਤੀ ਦੇ ਕਿਸਾਨਾਂ ਵਲੋਂ ਸਭ ਤੋਂ ਵੱਧ ਆਲੂ ਦੀ ਬੀਜਾਈ ਕੀਤੀ ਜਾਂਦੀ ਹੈ। ਦੇਸ਼ ਭਰ ’ਚ ਸਭ ਤੋਂ ਵੱਧ ਚੰਦਰਮੁੱਖੀ ਆਲੂ ਦੀ ਮੰਗ ਹੈ, ਜੋ ਸੁਰੰਗ ਖੁੱਲ੍ਹਣ ਤੋਂ ਬਾਅਦ ਜ਼ਿਆਦਾ ਵੱਧ ਰਹੀ ਹੈ। ਲਾਹੌਲ ਦੇ ਕਿਸਾਨਾਂ ਨੇ ਲਾਹੌਈ ਸਾਲ ਵਿੱਚ ਆਲੂ ਦੀ ਬਿਜਾਈ ਵਧੇਰੇ ਕੀਤੀ ਹੈ, ਜਿਸ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂ ਦਾ ਉਤਪਾਦਨ 2 ਗੁਣਾ ਵੱਧ ਗਿਆ ਹੈ।
Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਸੁਰੰਗ ਖੁੱਲ੍ਹਣ ਨਾਲ ਜ਼ਿਲ੍ਹੇ ਦੀਆਂ ਹੋਰ ਵੱਡੀਆਂ ਨਕਦ ਫਸਲਾਂ ਮਟਰ ਅਤੇ ਗੋਭੀ ਨੂੰ ਵੀ ਇੱਕ ਵੱਡਾ ਬਾਜ਼ਾਰ ਮਿਲਣ ਜਾ ਰਿਹਾ ਹੈ। ਜਗਬਾਣੀ ਦੀ ਟੀਮ ਇਸ ਬਦਲਾਅ ਨੂੰ ਨੇੜੇ ਤੋਂ ਜਾਣਨ ਲਈ ਇਸ ਘਾਟੀ ਪਹੁੰਚੀ ਤਾਂ ਕਿਸਾਨਾਂ ਦੇ ਚਿਹਰੇ ’ਤੇ ਖੁਸ਼ੀ ਦੀ ਲਹਿਰ ਅਤੇ ਮਨ ਵਿਚ ਉਤਸ਼ਾਹ ਦੀ ਭਾਵਨਾ ਪੈਦਾ ਹੋ ਗਈ। ਸਿੰਧਵਾੜੀ ਪਿੰਡ ਦੇ ਬਾਲਕ੍ਰਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਾਟੀ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਆਲੂ ਇਕੱਠੇ ਕਰਦੇ ਹਨ। ਜਦੋਂ ਸਪਲਾਈ ਬੰਦ ਹੋ ਗਈ ਸੀ ਤਾਂ ਉਨ੍ਹਾਂ ਨੂੰ ਖੇਤਾਂ ਵਿਚ ਇਨ੍ਹਾਂ ਦੇ ਸੜਨ ਦਾ ਡਰ ਪੈਦਾ ਹੋ ਗਿਆ, ਜੋ ਹੁਣ ਦੂਰ ਹੈ।
ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)
ਪੱਤਣ ਘਾਟੀ ਵਿਚ ਮੂਰਿੰਗ ਪਿੰਡ ਦੇ ਵਸਨੀਕ ਅਮਰ ਸਿੰਘ ਅਨੁਸਾਰ ਬਰਸਾਤ ਦੇ ਮੌਸਮ ਵਿਚ ਮਟਰ ਦੀ ਫਸਲ ਤੇਜ਼ੀ ਨਾਲ ਤਬਾਹ ਹੋ ਗਈ। ਡੋਰਨੀ ਮੋੜ ਅਤੇ ਗੁਲਾਬਾ ਆਦਿ ਵਿੱਚ ਲਗਾਤਾਰ ਜ਼ਮੀਨ ਖਿਸਕਣ ਕਾਰਨ ਬਾਹਰੀ ਮੰਡੀਆਂ ਵਿੱਚ ਸਮੇਂ ਸਿਰ ਸਪਲਾਈ ਭੇਜਣਾ ਮੁਸ਼ਕਲ ਹੋ ਗਿਆ, ਜਿਸ ਕਾਰਨ ਕਿਸਾਨ ਆਪਣੀਆਂ ਫਸਲਾਂ ਘੱਟ ਭਾਅ ’ਤੇ ਵੇਚਣ ਲਈ ਮਜਬੂਰ ਹੋਏ। ਹੁਣ ਕਿਸਾਨ ਨੂੰ ਉਪਜ ਦਾ ਸਹੀ ਮੁੱਲ ਮਿਲਣ ਦੀ ਉਮੀਦ ਹੈ। ਉਦੈਪੁਰ ਦੇ ਰਾਜੇਸ਼ ਬਾਵਾ ਅਨੁਸਾਰ ਲਾਹੌਲ ਦੇ ਵਪਾਰੀ ਨੂੰ ਵੀ ਇਸ ਸੁਰੰਗ ਦਾ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਲਾਹੌਲ ਤੋਂ ਕੁੱਲੂ ਤੱਕ ਆਲੂ ਦਾ ਕਿਰਾਇਆ 75 ਰੁਪਏ ਪ੍ਰਤੀ ਕੁਇੰਟਲ ਸੀ, ਜੋ ਸੁਰੰਗ ਬਣਨ ਤੋਂ ਬਾਅਦ 45 ਰੁਪਏ ਹੋ ਗਿਆ ਹੈ। ਕਈ ਵਾਰ ਲਾਹੌਲ ਵਿਚ ਸੜਕ ਬੰਦ ਹੋਣ ਕਾਰਨ ਟਰੱਕ ਨਹੀਂ ਮਿਲਦੇ, ਜਿਸ ਕਰਕੇ ਵਪਾਰੀਆਂ ਨੂੰ ਟਿੱਪਰ ’ਚ ਆਲੂ ਮੰਡੀ ਪਹੁੰਚਾਉਣੇ ਪੈਂਦੇ ਸਨ।
ਸਰਕਾਰ ਅੰਦੋਲਨ ’ਚ ਮਸਰੂਫ, ਖੇਤਾਂ ’ਚ ਸੜ ਰਹੀ ਪਰਾਲੀ ਨੇ ਤੋੜਿਆ ਪਿਛਲੇ 4 ਸਾਲਾਂ ਦਾ ਰਿਕਾਰਡ
ਚਿਪਸ ਲਈ ਕੰਪਨੀਆਂ ਦੀ ਪਸੰਦ
ਲਾਹੌਲ ਆਲੂ ਸੁਸਾਇਟੀ ਦੇ ਪ੍ਰਧਾਨ ਅਨੁਸਾਰ ਇਸ ਸਾਲ ਲਾਹੌਲ ਵਿਚ ਸੰਤਾਨਾ ਪ੍ਰਜਾਤੀ ਦੇ ਆਲੂਆਂ ਦਾ ਉਤਪਾਦਨ ਵਧੇਰੇ ਹੋਇਆ ਹੈ। ਇਸ ਕਿਸਮ ਦੀ ਆਲੂਆਂ ਦੀ ਵਰਤੋਂ ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਚਿਪਸ ਬਣਾਉਣ ਲਈ ਕਰਦੀਆਂ ਹਨ। ਹੁਣ ਤੱਕ 10,000 ਤੋਂ ਵੱਧ ਆਲੂ ਦੇ ਥੈਲੇ ਮਨਾਲੀ ਪਹੁੰਚ ਚੁੱਕੇ ਹਨ। ਇਥੋਂ ਆਲੂਆਂ ਦੀ ਫਸਲ ਨੂੰ ਦੇਸ਼ ਭਰ ਦੀਆਂ ਮੰਡੀਆਂ ਵਿੱਚ ਭੇਜਿਆ ਜਾਵੇਗਾ।
ਸਬਜ਼ੀ ਮੰਡੀ ਦੀ ਘਾਟ
ਗਹਾਰ ਘਾਟੀ ਦੇ ਵਸਨੀਕ, ਦੋਰਜੇ ਲਾਰਜੇ ਦਾ ਕਹਿਣਾ ਹੈ ਕਿ ਲਾਹੌਲ-ਸਪੀਤੀ ਵਿੱਚ ਅੱਜ ਤੱਕ ਇੱਕ ਵੀ ਸਬਜ਼ੀ ਮੰਡੀ ਨਹੀਂ। ਘਾਟੀ ਦੇ 80 ਫੀਸਦੀ ਲੋਕ ਖੇਤੀ ਤੋਂ ਪੈਸਾ ਕਮਾਉਂਦੇ ਹਨ। ਸਰਕਾਰ ਨੂੰ ਹੁਣ ਇਥੇ ਜਲਦੀ ਤੋਂ ਜਲਦੀ ਸਬਜ਼ੀ ਮੰਡੀ ਖੋਲ੍ਹਣੀ ਚਾਹੀਦੀ ਹੈ, ਤਾਂ ਜੋ ਛੋਟੇ ਕਿਸਾਨ ਅਤੇ ਹੋਰਾਂ ਨੂੰ ਚੰਗੀ ਆਮਦਨ ਮਿਲ ਸਕੇ।
Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਇੰਝ ਸਮਝੋ ਬਦਲਾਅ ਨੂੰ
1. ਸੁਰੰਗ ਰਾਹੀਂ ਇਕ ਘੰਟੇ ’ਚ ਕੁੱਲੂ ਪਹੁੰਚ ਰਹੇ ਹਨ ਉਤਪਾਦ
ਘਾਟੀ ਦੇ ਕਿਸਾਨ-ਬਾਗਵਾਨਾਂ ਪਵਨ, ਦੇਵੀ ਸਿੰਘ, ਸੁਭਾਸ਼, ਸੂਰਜ ਠਾਕੁਰ, ਫੁੰਚੁਕ ਅਤੇ ਡੋਲਮਾ ਆਦਿ ਅਨੁਸਾਰ ਇਸ ਸਾਲ ਤਾਲਾਬੰਦੀ ਹੋਣ ਕਰਕੇ ਖੇਤਾਂ ’ਚ ਆਲੂਆਂ ਦੀ ਬਿਜਾਈ ਵਧੇਰੇ ਪੱਧਰ ’ਤੇ ਕੀਤੀ ਗਈ ਹੈ। ਪਹਿਲਾਂ ਇਸ ਗੱਲ ਦੀ ਚਿੰਤਾ ਸੀ ਕਿ ਸਰਦੀਆਂ ਵਿੱਚ ਭਾਰੀ ਬਰਫਬਾਰੀ ਹੋਣ ’ਤੇ ਰੋਹਤਾਂਗ ਦੇ ਰਾਸਤੇ ਬੰਦ ਹੋਣ ਦੀ ਸੂਰਤ ’ਚ ਸਬਜ਼ੀਆਂ ਮੰਡੀਆਂ ਵਿੱਚ ਕਿਵੇਂ ਪਹੁੰਚਣਗੀਆਂ। ਪਰ ਹੁਣ ਸੁਰੰਗ ਬਣਨ ਤੋਂ ਬਾਅਦ ਇੱਕ ਘੰਟੇ ਵਿੱਚ ਫਸਲ ਕੁੱਲੂ ਪਹੁੰਚ ਰਹੀ ਹੈ।
2. ਠੇਕੇਦਾਰਾਂ ਦੀ ਮਨ-ਮਰਜ਼ੀ ਤੋਂ ਛੁਟਕਾਰਾ
ਕੈਲਾਂਗ ਵਿੱਚ ਇਸ ਵਾਰ ਆਲੂਆਂ ਦੀ ਵੱਡੀ ਫਸਲ ਹੋਈ ਹੈ। ਜਾਣਕਾਰੀ ਮਿਲੀ ਹੈ ਕਿ 2 ਖੇਤਾਂ ’ਚੋਂ 80 ਬੋਰੀਆਂ ਆਲੂ ਦੀਆਂ ਪੈਦਾ ਹੋਈਆਂ ਹਨ। ਖੇਤ ’ਚ ਹੀ ਠੇਕੇਦਾਰ 3,400 ਰੁਪਏ ਕੁਇੰਟਲ ਮੰਗ ਰਹੇ ਸਨ। ਸੁਰੰਗ ਖੁੱਲ੍ਹਣ ਕਰਕੇ ਕਿਸਾਨਾਂ ਨੇ ਆਲੂਆਂ ਦੀ ਫਸਲ ਨੂੰ ਬਾਹਰਲੀਆਂ ਮੰਡੀਆਂ ਵਿਚ ਵੇਚਣ ਦਾ ਫ਼ੈਸਲਾ ਕੀਤਾ ਹੈ।
ਸਾਲ 2019 'ਚ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਹੋਇਆ 64 ਫ਼ੀਸਦੀ ਵਾਧਾ : NCRB (ਵੀਡੀਓ)
3. ਗੁਆਂਢੀ ਸੂਬਿਆਂ ਤੋਂ ਵਧੀ ਮੰਗ
ਘਾਟੀ ’ਚ ਇਸ ਸਾਲ ਆਸਾਮ, ਅਰੁਣਾਚਲ, ਗੁਜਰਾਤ, ਛੱਤੀਸਗੜ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰ ਸੂਬਿਆਂ ਦੀਆਂ ਸਬਜ਼ੀ ਮੰਡੀਆਂ ਵਿੱਚ ਆਲੂ ਦੀ ਫਸਲ ਭੇਜੀ ਜਾ ਰਹੀ ਹੈ। ਲਾਹੌਲ-ਸਪੀਤੀ ਵਿੱਚ ਪੈਦਾ ਹੋਣ ਵਾਲੇ ਚੰਗੀ ਕਿਸਮ ਦੇ ਮਟਰ ਅਤੇ ਗੋਭੀ ਸਣੇ ਕਈ ਸਬਜ਼ੀਆਂ ਦੀ ਮੰਗ ਗੁਆਂਢੀ ਸੂਬਿਆਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਮੰਡੀਆਂ ਤੋਂ ਕੀਤੀ ਜਾ ਰਹੀ ਹੈ।
4. ਸਰਦੀਆਂ ਵਿੱਚ ਰੁਕ ਜਾਵੇਗਾ ਪਰਵਾਸ
ਚੰਦਰਾ ਘਾਟੀ ਦੇ ਖੰਗਸਰ ਵਸਨੀਕ ਛੈਰਿੰਗ ਡੋਲਮਾ ਅਨੁਸਾਰ ਅਟਲ ਸੁਰੰਗ ਖੋਲ੍ਹਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਸ ਵਾਰ ਲਾਹੌਲ ਦੀ ਚੰਦਰ ਵਾਦੀ ਦੇ ਕਿਸਾਨ ਅਕਤੂਬਰ-ਨਵੰਬਰ ਦੇ ਮਹੀਨੇ ਘਾਟੀ ਤੋਂ ਪਰਵਾਸ ਨਹੀਂ ਕਰਨਗੇ। ਸਰਦੀ ਦੀ ਰੁੱਤ ਆਉਣ 'ਤੇ ਪਹਿਲਾਂ ਲੋਕ ਰੈਵਾਲਸਰ ਸਮੇਤ ਮਨਾਲੀ, ਕੁੱਲੂ ਅਤੇ ਹੋਰ ਥਾਵਾਂ ’ਤੇ ਪਰਵਾਸ ਕਰਦੇ ਸਨ। ਫਿਰ ਉਹ ਅਪ੍ਰੈਲ ਵਿਚ ਬਰਫ ਪਿਘਲ ਤੋਂ ਬਾਅਦ ਵਾਪਸ ਆਉਂਦੇ ਸਨ। ਜ਼ਿੰਦਗੀ ਇੰਨੀ ਮੁਸ਼ਕਲ ਸੀ ਕਿ ਗੰਭੀਰ ਤੌਰ ’ਤੇ ਬੀਮਾਰ ਲੋਕਾਂ ਦੇ ਡਾਕਟਰੀ ਇਲਾਜ ਦਾ ਇਕੋ ਇਕ ਸਹਾਰਾ ਹੈਲੀਕਾਪਟਰ ਸੀ, ਜੋ ਖਰਾਬ ਮੌਸਮ ਵਿਚ ਘਾਟੀ ਨੂੰ ਪਾਰ ਨਹੀਂ ਕਰ ਸਕਦਾ ਸੀ।
ਪੁਰਸ਼ ਡਾਕਟਰ ਨੇ ਕਰਵਾਈ ਜਨਾਨੀ ਦੀ ਨਾਰਮਲ ਡਿਲਿਵਰੀ, ਮਚਿਆ ਬਵਾਲ
NEXT STORY