ਮੁੰਬਈ— ਗਣੇਸ਼ ਤਿਉਹਾਰ ਮੌਕੇ ਇਸ ਸਾਲ ਮੁੰਬਈ ਦੇ ਪ੍ਰਸਿੱਧ ਗਣੇਸ਼ ਪੰਡਾਲ ਲਾਲਬਾਗ ਚਾ ਰਾਜਾ 'ਚ ਚੜ੍ਹਾਵੇ ਦੇ ਤੌਰ 'ਤੇ ਕਰੋੜਾ ਰੁੱਪਏ ਦੀ ਵਰਖਾ ਕੀਤੀ ਗਈ। ਲਾਲਬਾਗ ਚਾ ਰਾਜਾ ਨੂੰ ਇਸ ਸਾਲ ਚੜ੍ਹਾਵੇ 'ਚ ਜੋ ਕੁਝ ਮਿਲਿਆ ਹੈ ਉਹ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਚੜ੍ਹਾਵੇ 'ਚ ਜੋ ਕੁਝ ਮਿਲਿਆ ਉਸ ਦੀ ਗਿਣਤੀ ਅਤੇ ਹਿਸਾਬ ਦਾ ਕੰਮ ਵੀਰਵਾਰ ਨੂੰ ਸ਼ੁਰੂ ਹੋਇਆ।

ਇਥੇ ਇੰਨੀ ਜ਼ਿਆਦਾ ਗਿਣਤੀ 'ਚ ਚੜ੍ਹਾਵਾ ਚੜ੍ਹਾਇਆ ਗਿਆ ਕਿ ਘੰਟਿਆਂ ਤਕ ਦਰਜਨਾਂ ਲੋਕ ਗਿਣਤੀ ਕਰਦੇ ਰਹੇ। ਜਾਣਕਾਰੀ ਮੁਤਾਬਕ ਇਸ ਸਾਲ ਭਗਤਾਂ ਨੇ ਲਾਲਬਾਗ ਚਾ ਰਾਜਾ ਨੂੰ 5.8 ਕਰੋੜ ਰੁਪਏ ਦੀ ਨਗਦੀ ਚੜ੍ਹਾਈ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕਾਂ ਨੇ ਬੰਦ ਹੋ ਚੁੱਕੇ 1000 ਰੁਪਏ ਵਾਲੇ ਪੁਰਾਣੇ ਨੋਟ ਵੀ ਚੜ੍ਹਾਏ, ਇਸ ਦੀ ਗਿਣਤੀ 1.10 ਲੱਖ ਰੁਪਏ ਹੈ।

ਜਾਣਕਾਰੀ ਮੁਤਾਬਕ ਚੜ੍ਹਾਵੇ ਦਾ ਹਿਸਾਬ ਹਾਲੇ ਜਾਰੀ ਹੈ ਪਰ ਜਿਨ੍ਹੀ ਗਿਣਤੀ ਹੋ ਚੁੱਕੀ ਹੈ ਉਸ 'ਚ 4.5 ਕਿਲੋਗ੍ਰਾਮ ਸੋਨਾ ਅਤੇ 70 ਕਿਲੋ ਚਾਂਦੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ 5.8 ਕਰੋੜ ਰੁਪਏ ਨਗਦੀ ਵੀ ਚੜ੍ਹਾਈ ਗਈ। ਹਾਲਾਂਕਿ ਹਾਲੇ ਵੀ ਨੋਟਾਂ ਦੀ ਗਿਣਤੀ ਜਾਰੀ ਹੈ।
ਜੇ ਖਰੀਦਦੇ ਹੋ ਬ੍ਰਾਂਡੇਡ ਕੱਪੜੇ ਤਾਂ ਜ਼ਰੂਰ ਪੜੋ ਇਹ ਖਬਰ
NEXT STORY