ਨਵੀਂ ਦਿੱਲੀ: ਆਨਲਾਈਨ ਸਿੱਖਿਆ ਨੂੰ ਹਰ ਕਿਸੇ ਤੱਕ ਪਹੁੰਚਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਰਕਾਰ ਵੱਲੋਂ ਗਠਿਤ ਮੰਤਰੀਆਂ ਦੇ ਸਮੂਹ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਜੋੜਣ ਲਈ ਜ਼ਰੂਰੀ ਹੈ, ਉਨ੍ਹਾਂ ਨੂੰ ਲੈਪਟਾਪ, ਟੈਬਲੇਟ ਵਰਗੇ ਇਲੈਕਟ੍ਰੋਨਿਕਸ ਉਪਕਰਣ ਉਪਲੱਬਧ ਕਰਵਾਏ ਜਾਣ। ਖ਼ਾਸ ਕਰਕੇ ਸਰਕਾਰੀ ਅਤੇ ਬਾਡੀਜ਼ ਨਾਲ ਜੁੜੇ ਸਕੂਲਾਂ 'ਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਅਜਿਹੀਆਂ ਸੁਵਿਧਾਵਾਂ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਆਨਲਾਈਨ ਸਿੱਖਿਆ ਨੂੰ ਮਨਜ਼ੂਰੀ ਦੇਣ ਲਈ ਰਾਸ਼ਟਰੀ ਪੱਧਰ 'ਤੇ ਇਕ ਐਜ਼ੂਕੇਸ਼ਨ ਫੋਰਮ ਵੀ ਗਠਿਤ ਕਰਨ ਦਾ ਸੁਝਾਅ ਦਿੱਤਾ ਹੈ।
ਈ-ਐਜ਼ੂਕੇਸ਼ਨ ਨੂੰ ਮਜ਼ਬੂਤੀ ਦੇਣ ਲਈ ਗਠਿਤ ਮੰਤਰੀਆਂ ਦੇ ਸਮੂਹ
ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੀ ਪ੍ਰਧਾਨਤਾ 'ਚ ਈ-ਐਜ਼ੂਕੇਸ਼ਨ ਨੂੰ ਮਜ਼ਬੂਤੀ ਦੇਣ ਲਈ ਗਠਿਤ ਮੰਤਰੀਆਂ ਦੇ ਸਮੂਹ ਨੇ ਫਿਲਹਾਲ ਇਸ ਨਾਲ ਜੁੜੇ ਮੁੱਖ ਸੁਝਾਅ ਦਿੱਤੇ ਹਨ। ਮੰਤਰੀਆਂ ਦੇ ਇਸ ਗਰੁੱਪ 'ਚ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਇਲਾਵਾ ਅਰਜੁਨ ਰਾਮ ਮੇਘਵਾਲ, ਰਾਓ ਇੰਦਰਜੀਤ ਸਿੰਘ ਅਤੇ ਸੰਜੇ ਸ਼ਾਮਲ ਸਨ। ਮੰਤਰੀ ਦੇ ਸਮੂਹ ਨੇ ਇਸ ਦੌਰਾਨ ਸਕੂਲਾਂ ਦੇ ਬੰਦ ਰਹਿਣ ਨਾਲ ਲੈਬ ਦੇ ਕੰਮਕਾਜ਼ ਨਾ ਹੋਣ ਦੀਆਂ ਚੁਣੌਤੀਆਂ ਨੂੰ ਸਮਝਿਆ ਅਤੇ ਇਸ 'ਤੇ ਕੰਮ ਕੀਤਾ। ਇਸ ਦੇ ਤਹਿਤ ਸਮੂਹ ਨੇ ਵਰਚੁਅਲ ਲੈਬ ਦੇ ਸੁਝਾਅ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ।
ਬੱਚਿਆਂ ਨੂੰ ਇੰਟਰਨੈੱਟ 'ਤੇ ਫੈਲੇ ਫਾਲਤੂ ਤੱਥਾਂ ਤੋਂ ਬਚਾਉਣ ਦੀ ਲੋੜ
ਮੰਤਰੀ ਸਮੂਹ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੌਰਾਨ ਬਿਹਤਰ ਅਤੇ ਸਹੀ ਪਾਠ ਸਮੱਗਰੀ ਉਪਲੱਬਧ ਕਰਵਾਉਣਾ ਵੀ ਚੁਣੌਤੀ ਹੈ। ਇਸ ਨੂੰ ਲੈ ਕੇ ਤੱਥਾਂ ਨੂੰ ਪੂਰੀ ਤਰ੍ਹਾਂ ਨਾਲ ਜਾਂਚਣ ਦੀ ਲੋੜ 'ਤੇ ਜ਼ੋਰ ਦਿੱਤਾ। ਨਾਲ ਹੀ ਕਿਹਾ ਕਿ ਬੱਚਿਆਂ ਨੂੰ ਇੰਟਰਨੈੱਟ 'ਤੇ ਫੈਲੇ ਫਾਲਤੂ ਦੇ ਤੱਥਾਂ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਅਜਿਹੇ ਇਲੈਕਟ੍ਰੋਨਿਕ ਉਪਕਰਣ ਉਪਲੱਬਧ ਕਰਵਾਏ ਜਾਣ ਜਿਸ ਨਾਲ ਉਨ੍ਹਾਂ ਤੱਕ ਸਿਰਫ ਬਿਹਤਰ ਜਾਣਕਾਰੀ ਪਹੁੰਚ ਸਕੇ। ਇਸ ਦੇ ਨਾਲ ਹੀ ਪੂਰੀ ਆਨਲਾਈਨ ਸਿੱਖਿਆ ਨੂੰ ਤਕਨੀਕੀ ਰੂਪ ਨਾਲ ਹੋਰ ਮਜ਼ਬੂਤ ਬਣਾਉਣ 'ਤੇ ਵੀ ਜ਼ੋਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਕਮੇਟੀ ਨੂੰ ਇਸ ਤੋਂ ਪਹਿਲਾਂ ਈ-ਗਵਰਨੈਂਸ ਨੂੰ ਲੈ ਕੇ ਵੀ ਆਪਣੇ ਸੁਝਾਅ ਦਿੱਤੇ ਸਨ।
ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਕੋਲ ਮੋਬਾਇਲ, ਲੈਪਟਾਪ ਜਾਂ ਟੈਲੀਵੀਜ਼ਨ ਨਹੀਂ
ਆਨਲਾਈਨ ਸਿੱਖਿਆ ਨੂੰ ਵਾਧਾ ਦੇਣ ਦੀਆਂ ਸੰਭਾਵਨਾਵਾਂ ਨੂੰ ਲੱਭਣ 'ਚ ਜੁਟੇ ਮੰਤਰੀਆਂ ਦੇ ਗਰੁੱਪ ਨੂੰ ਉਂਝ ਕੋਰੋਨਾ ਸੰਕਟ ਕਾਲ 'ਚ ਢੇਰ ਸਾਰੀਆਂ ਚੁਣੌਤੀਆਂ ਨਾਲ ਰੂ-ਬ-ਰੂ ਹੋਣਾ ਪਿਆ ਹੈ ਜਿਸ 'ਚ ਸਭ ਤੋਂ ਮੁੱਖ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਕੋਲ ਮੋਬਾਇਲ, ਲੈਪਟਾਪ ਜਾਂ ਟੈਲੀਵੀਜ਼ਨ ਦਾ ਨਾ ਹੋਣਾ ਸੀ। ਇਸ ਦੇ ਚੱਲਦੇ ਬੰਦ ਪਏ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਤੋਂ ਪੂਰੇ ਤਰ੍ਹਾਂ ਵਾਂਝੇ ਸਨ। ਇਹ ਕਾਰਨ ਹੈ ਕਿ ਸਮੂਹ ਨੇ ਆਨਲਾਈਨ ਪੜ੍ਹਾਈ ਲਈ ਇੰਟਰਨੈੱਟ ਅਤੇ ਮੋਬਾਇਲ ਜਾਂ ਲੈਪਟਾਪ ਦਾ ਹੋਣਾ ਜ਼ਰੂਰੀ ਦੱਸਿਆ ਹੈ।
ਆਨਲਾਈਨ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਦਿੱਤਾ ਜਾ ਸਕਦਾ ਹੈ ਲੈਪਟਾਪ ਅਤੇ ਟੈਬਲੇਟਬਾਰੇ ਤੁਹਾਡੀ ਕੀ ਰਾਏ ਹੈ, ਕੁਮੈਂਟ ਕਰਕੇ ਦੱਸੋ
ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ
NEXT STORY