ਰਾਏਪੁਰ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਸਰਦਾਰ ਕਾਰਵਾਈ ਦੇ ਕਾਰਨ ਖੱਬੇਪੱਖੀ ਅੱਤਵਾਦ ਸਿਮਟ ਕੇ ਹੁਣ ਦੇਸ਼ ਦੇ ਕੇਵਲ 10-12 ਜ਼ਿਲਿਆਂ ’ਚ ਰਹਿ ਗਿਆ ਹੈ ਜਿਨ੍ਹਾਂ ’ਚੋਂ ਕੁਝ ਛੱਤੀਸਗੜ੍ਹ ’ਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ ਹੁੰਦਾ ਤਾਂ ਖੱਬੇਪੱਖੀ ਅੱਤਵਾਦ ਦਾ ਸਫਾਇਆ ਹੋ ਗਿਆ ਹੁੰਦਾ।
ਛੱਤੀਸਗੜ੍ਹ ਦੇ ਆਦਿਵਾਸੀ ਬਹੁਤਾਤ ਵਾਲੇ ਕਾਂਕੇਰ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਅਦ ਕਾਂਗਰਸ ਨੇ ਖੁਦ ਨੂੰ ਅਤੇ ਆਪਣੀ ਰਾਜਨੀਤੀ ਨੂੰ ਤਰਜੀਹ ਦਿੱਤੀ ਅਤੇ ਆਦਿਵਾਸੀਆਂ ਨੂੰ ਨਜ਼ਰ-ਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ’ਚ, ਵਿਸ਼ੇਸ਼ ਤੌਰ ’ਤੇ ਬਸਤਰ ’ਚ ਜਬਰਨ ਧਰਮ ਤਬਦੀਲੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਕਾਂਗਰਸ ਸਰਕਾਰ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਦੇ ਰੂਪ ’ਚ ਉੱਭਰਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਗੁਆਂਢੀ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਭਾਰਤ ਨਾਲ ਛੇੜਛਾੜ ਨਾ ਕਰਨਾ। ਭਾਰਤ ਨੂੰ ਅੱਖ ਵਿਖਾਉਣ ਦੀ ਕੋਸ਼ਿਸ਼ ਨਾ ਕਰਨਾ। ਅਸੀਂ ਸਿਰਫ ਇਸ ਪਾਰੋਂ ਹੀ ਨਹੀਂ ਮਾਰਾਂਗੇ, ਲੋੜ ਪੈਣ ’ਤੇ ਉਸ ਪਾਰ ਵੀ ਆ ਕੇ ਮਾਰ ਸਕਦੇ ਹਾਂ।
ਸ਼੍ਰੀ ਅਮਰਨਾਥ ਯਾਤਰਾ ਦੀ ਫਰਜ਼ੀ ਰਜਿਸਟਰੇਸ਼ਨ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
NEXT STORY