ਭੋਪਾਲ-ਖਤਰਨਾਕ ਕੋਰੋਨਾਵਾਇਰਸ ਕਾਰਨ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਤੀਜੀ ਵਾਰ ਲਾਕਡਾਊਨ ਦੀ ਮਿਆਦ ਸਰਕਾਰ ਨੇ 17 ਮਈ ਤੱਕ ਵਧਾ ਦਿੱਤੀ ਹੈ। ਲਾਕਡਾਊਨ ਕਾਰਨ ਵੱਖ ਵੱਖ ਸੂਬਿਆਂ ਦੇ ਮਜ਼ਦੂਰ ਵੱਖ-ਵੱਖ ਸ਼ਹਿਰਾਂ 'ਚ ਫਸੇ ਹੋਏ ਸੀ। ਮੱਧ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਦੂਜੇ ਸੂਬਿਆਂ 'ਚ ਫਸੇ ਹੋਏ ਸੀ। ਹੁਣ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਟ੍ਰੇਨ ਚਲਾਉਣ ਦੀ ਆਗਿਆ ਮਿਲਣ ਤੋਂ ਬਾਅਦ ਹੁਣ ਇਨ੍ਹਾਂ ਦੀ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ ਮੱਧ ਪ੍ਰਦੇਸ਼ ਦੇ 347 ਪ੍ਰਵਾਸੀ ਮਜ਼ਦੂਰ ਮਹਾਰਾਸ਼ਟਰ ਤੋਂ ਵਾਪਸ ਆਏ ਹਨ।
ਦੱਸਣਯੋਗ ਹੈ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ ਨਾਸਿਕ ਤੋਂ ਚੱਲੀ ਵਿਸ਼ੇਸ਼ ਟ੍ਰੇਨ ਸ਼ਨੀਵਾਰ ਨੂੰ ਸਵੇਰਸਾਰ ਭੋਪਾਲ ਪਹੁੰਚੀ। ਇਸ ਟ੍ਰੇਨ 'ਚ 28 ਜ਼ਿਲਿਆਂ ਦੇ ਮਜ਼ਦੂਰ ਸਵਾਰ ਸੀ। ਟ੍ਰੇਨ ਦੇ ਭੋਪਾਲ ਪਹੁੰਚਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਮਜ਼ਦੂਰਾਂ ਦੀ ਸਕ੍ਰੀਨਿੰਗ ਹੋਈ। ਭੋਪਾਲ ਰੇਲਵੇ ਸਟੇਸ਼ਨ ਤੋਂ ਘਰ ਭੇਜਣ ਲਈ 20 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਭੋਪਾਲ ਪਹੁੰਚ ਪ੍ਰਵਾਸੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣਿਆਂ 'ਚ ਪਹੁੰਚਣ ਦੀ ਖੁਸ਼ੀ ਜਤਾਈ। ਇਸ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕੀਤਾ ਗਿਆ। ਪਲੇਟਫਾਰਮ 'ਤੇ ਗੋਲੇ ਬਣਾਏ ਗਏ ਸੀ, ਜਿਸ 'ਚ ਬੈਠ ਕੇ ਪ੍ਰਵਾਸੀ ਮਜ਼ਦੂਰਾਂ ਦੀ ਸਕ੍ਰੀਨਿੰਗ ਕੀਤੀ ਗਈ।

ਭੋਪਾਲ ਦੇ ਐੱਸ.ਡੀ.ਐੱਮ ਨੇ ਕਿਹਾ ਹੈ ਕਿ ਸਾਰੇ ਯਾਤਰੀਆਂ ਨੂੰ ਸਿਹਤ ਜਾਂਚ ਤੋਂ ਬਾਅਦ ਠੀਕ ਦੱਸਿਆ ਗਿਆ ਹੈ। ਹੁਣ ਉਨ੍ਹਾਂ ਦੀ ਜ਼ਿਲਿਆਂ 'ਚ ਵੀ ਜਾਂਚ ਕੀਤੀ ਜਾਵੇਗੀ। ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ 'ਚ ਕੋਰੋਨਾਵਾਇਰਸ ਨਾਲ ਹੁਣ ਤੱਕ 145 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ 2719 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 524 ਲੋਕ ਠੀਕ ਵੀ ਹੋ ਚੁੱਕੇ ਹਨ।
ਮਹਾਰਾਸ਼ਟਰ ਤੋਂ ਬਸਤੀ ਪਹੁੰਚੇ 7 ਮਜ਼ਦੂਰਾਂ ਨੂੰ ਮਿਲੇ ਕੋਰੋਨਾ ਪਾਜ਼ੀਟਿਵ
NEXT STORY