ਭੋਪਾਲ— ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਕਮਲਨਾਥ ਸਰਕਾਰ ਇਕ ਹੋਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਪ੍ਰਦੇਸ਼ ਦੇ 85 ਲੱਖ ਕਿਸਾਨਾਂ ਨੂੰ ਹੁਣ ਮਿੱਟੀ ਦੀ ਜਾਂਚ ਲਈ ਇਕ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ। ਸੂਬਾ ਸਰਕਾਰ ਹੁਣ ਇਹ ਸੇਵਾ ਮੁਫਤ ਵਿਚ ਉਪਲੱਬਧ ਕਰਵਾਏਗੀ। ਕਿਸਾਨ ਹੁਣ ਲੈਬ ਵਿਚ ਮਿੱਟੀ ਦੀ ਜਾਂਚ ਮੁਫਤ ਕਰਵਾ ਸਕਣਗੇ। ਇਸ ਲਈ ਖੇਤੀ ਵਿਭਾਗ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੂੰ ਹੁਣ ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਨਾਲ ਸਾਰੇ ਤੱਤਾਂ ਦੀ ਜਾਣਕਾਰੀ ਮਿਲ ਜਾਵੇਗੀ। ਸੂਬਾ ਸਰਕਾਰ ਖੇਤੀ ਨੂੰ ਲਾਭ ਵਾਲਾ ਧੰਦਾ ਬਣਾਉਣਾ ਚਾਹੁੰਦੀ ਹੈ। ਬੀਤੀ ਸਰਕਾਰ ਨੇ ਵੀ ਇਸ ਦਿਸ਼ਾ ਵਿਚ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਹੁਣ ਨਵੀਂ ਸਰਕਾਰ ਕਿਸਾਨਾਂ ਦੇ ਹਿੱਤ ਲਈ ਕਈ ਕਦਮ ਚੁੱਕ ਰਹੀ ਹੈ। ਸਹੀ ਫਸਲ ਬੀਜਣ ਨਾਲ ਹੀ ਖੇਤੀ 'ਚ ਵੱਧ ਲਾਭ ਹੁੰਦਾ ਹੈ, ਇਸ ਲਈ ਮਿੱਟੀ ਦੀ ਸਹੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਪ੍ਰਯੋਗਸ਼ਾਲਾ ਵਿਚ ਮਿੱਟੀ ਪਰੀਖਣ ਤੋਂ ਬਾਅਦ ਕਿਸਾਨਾਂ ਨੂੰ ਇਸ ਗੱਲ ਦੀ ਸਹੀ ਜਾਣਕਾਰੀ ਮਿਲ ਜਾਵੇਗੀ ਕਿ ਉਸ ਦੇ ਖੇਤ ਵਿਚ ਕਿਸ ਤੱਤ ਦੀ ਕਮੀ ਹੈ। ਇਸ ਤੋਂ ਪਹਿਲਾਂ ਕਿਸਾਨ ਪ੍ਰਯੋਗਸ਼ਾਲਾ ਵਿਚ ਆਪਣੀ ਮਿੱਟੀ ਦੀ ਜਾਂਚ ਕਰਾਉਣ ਤੋਂ ਕਤਰਾਉਂਦੇ ਸਨ। ਕਿਉਂਕਿ ਖਾਦ, ਰਸਾਇਣਕ ਖਾਦ ਦੇ ਇਤਜ਼ਾਮ, ਖੇਤ ਨੂੰ ਬੀਜਣ ਲਈ ਤਿਆਰ ਕਰਨ ਵਿਚ ਹੀ ਇੰਨੀ ਲਾਗਤ ਆ ਜਾਂਦੀ ਹੈ ਕਿ ਕਿਸਾਨ ਮਿੱਟੀ ਦੀ ਜਾਂਚ ਨਹੀਂ ਕਰਵਾਉਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਧ ਲਾਭ ਨਹੀਂ ਮਿਲਦਾ ਹੈ।
ਨਵੀਂ ਸਰਕਾਰ ਕਿਸਾਨ ਦੀ ਖੇਤੀ ਦੀ ਲਾਗਤ ਨੂੰ ਘੱਟ ਕਰਨਾ ਚਾਹੁੰਦੀ ਹੈ, ਇਸ ਲਈ ਮਿੱਟੀ ਦੀ ਜਾਂਚ ਮੁਫਤ ਕਰਵਾ ਰਹੀ ਹੈ। ਸਰਕਾਰ ਦੀ ਇਸ ਉਪਰਾਲੇ ਨਾਲ ਕਿਸਾਨਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਖੇਤੀਬਾੜੀ ਵਿਭਾਗ ਦੀ ਪ੍ਰਦੇਸ਼ 'ਚ ਕਈ ਪ੍ਰਯੋਗਸ਼ਲਾਵਾਂ ਹਨ।
ਦਿੱਲੀ 'ਚ 120 ਕਰੋੜ ਦੀ ਹੈਰੋਇਨ ਨਾਲ 3 ਤਸਕਰ ਗ੍ਰਿਫਤਾਰ
NEXT STORY