ਮਹਾਰਾਸ਼ਟਰ— ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲੇ 'ਚ ਭੂਸ਼ਣਪਿੰਡ ਨੇੜੇ ਨਰਮਦਾ ਨਦੀ 'ਚ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ 6 ਲੋਕਾਂ ਦੀ ਡੂੱਬਣ ਨਾਲ ਮੌਤ ਹੋ ਗਈ ਜਦਕਿ 34 ਲੋਕਾਂ ਨੂੰ ਬਚਾਅ ਲਿਆ ਗਿਆ। ਨੰਦੁਰਬਾਰ ਪੁਲਸ ਕੰਟਰੋਲ ਅਧਿਕਾਰੀ ਬਾਲਾਸਾਹਿਬ ਗੋਧਾਨੀ ਨੇ ਦੱਸਿਆ ਕਿ ਕਿਸ਼ਤੀ 'ਤੇ ਕਰੀਬ 50 ਲੋਕ ਸਵਾਰ ਸਨ ਜੋ ਨਦੀ 'ਚ ਜਾ ਕੇ ਮਕਰ ਸੰਕ੍ਰਾਂਤੀ ਮੌਕੇ ਪੂਜਾ ਕਰ ਰਹੇ ਸਨ। ਉਸੇ ਸਮੇਂ ਇਹ ਹਾਦਸਾ ਵਾਪਰਿਆ।
ਪਿੰਡ ਵਾਲਿਆਂ ਨੇ ਪੀੜਤਾਂ ਦੀ ਸਹਾਇਤਾਂ ਕੀਤੀ ਤੇ 39 ਲੋਕਾਂ ਨੂੰ ਵਾਪਸ ਲੈ ਕੇ ਆਏ। ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਤਿੰਨ ਬੱਚੇ ਤੇ 2 ਔਰਤਾਂ ਸ਼ਾਮਲ ਹਨ। ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।
ਪੀ.ਐੱਮ. ਮੋਦੀ ਨੇ ਕੇਰਲ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
NEXT STORY