ਪੱਛਮੀ ਬੰਗਾਲ— ਅਖਿਲੇਸ਼ ਯਾਦਵ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਦੀ ਰਾਹ 'ਚ ਰੋੜਾ ਬਣ ਗਈ ਹੈ। ਮਮਤਾ ਬੈਨਰਜੀ ਨੇ ਕਿਹਾ ਕਿ 2019 ਲੋਕ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਮਿਲ ਕੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ 'ਤੇ ਚਰਚਾ ਕਰਨਗੀਆਂ। ਅਜੇ ਇਹ ਸਹੀ ਸਮਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਦਰਮੁਕ ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਰਾਹੁਲ ਗਾਂਧੀ ਦਾ ਨਾਂ ਪ੍ਰਸਤਾਵਿਤ ਕੀਤਾ ਸੀ, ਜਿਸ 'ਤੇ ਮਮਤਾ ਬੈਨਰਜੀ ਨੇ ਇਹ ਟਿੱਪਣੀ ਕੀਤੀ ਹੈ। ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਇਸ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਗਠਜੋੜ ਨੂੰ ਮਜ਼ਬੂਤੀ ਨਾਲ ਇਕੱਠੇ ਖੜ੍ਹੇ ਹੋ ਕੇ ਪਹਿਲਾਂ ਚੋਣਾਂ ਜਿੱਤਣ 'ਤੇ ਫੋਕਸ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ,''ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਮਿਲ ਕੇ ਜੋ ਵੀ ਤੈਅ ਕਰਨਗੀਆਂ, ਉਹ ਸਾਨੂੰ ਸਾਰਿਆਂ ਨੂੰ ਸਵੀਕਾਰ ਹੋਵੇਗਾ।''
ਇਹ ਪੁੱਛੇ ਜਾਣ 'ਤੇ ਵੀ ਕੀ ਉਹ ਵੀ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ 'ਚੋਂ ਇਕ ਹੈ। ਮਮਤਾ ਬੈਨਰਜੀ ਨੇ ਕਿਹਾ,''ਇਸ ਮੁੱਦੇ 'ਤੇ ਚਰਚਾ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਮੈਂ ਇਕੱਲੀ ਨਹੀਂ ਹਾਂ, ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ।'' ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੇ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਸਮੇਂ ਤੋਂ ਪਹਿਲਾਂ ਹੋਵੇਗਾ ਤਾਂ ਇਹ ਵਿਰੋਧੀ ਧਿਰ ਦੀ ਏਕਤਾ ਨੂੰ ਵੰਡੇਗੀ। ਕਾਂਗਰਸ ਦੇ ਬਿਨਾਂ 2019 ਲੋਕ ਸਭਾ ਚੋਣਾਂ ਲਈ ਸਪਾ ਅਤੇ ਬਸਪਾ ਦਰਮਿਆਨ ਗਠਜੋੜ 'ਤੇ ਮਮਤਾ ਬੈਨਰਜੀ ਨੇ ਕਿਹਾ,''ਇਹ ਬਹੁਤ ਚੰਗਾ ਹੈ, ਇਹ ਸਥਾਨਕ ਮਜ਼ਬੂਤੀ ਹੈ ਅਤੇ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ।'' ਉਨ੍ਹਾਂ ਨੇ ਕਿਹਾ ਕਿ ਇੱਥੇ ਇਨ੍ਹਾਂ ਦੇ ਗਠਜੋੜ ਕਾਰਨ ਕਾਂਗਰਸ ਇਕੱਲੇ ਹੀ ਚੋਣਾਂ ਲੜ ਸਕਦੀ ਹੈ।''
ਸ਼ੀਤ ਲਹਿਰ ਨਾਲ ਠੰਡਾ-ਠਾਰ ਹੋਇਆ ਕਸ਼ਮੀਰ
NEXT STORY