ਸ਼੍ਰੀਨਗਰ— ਕਸ਼ਮੀਰ ਦੇ ਕਈ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਕਰਕੇ ਵੀਰਵਾਰ ਨੂੰ ਵੀ ਤੇਜ਼ ਸ਼ੀਤ ਲਹਿਰ ਜਾਰੀ ਰਹੀ। ਸ਼ਹਿਰ ਦੇ ਕੁਝ ਇਲਾਕਿਆਂ 'ਚ ਲੋਕਾਂ ਨੇ ਪਾਣੀ ਦਾ ਪਾਈਪ ਲਾਈਨ ਜਮ ਜਾਣ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਲੱਦਾਖ ਦੇ ਲੇਹ ਜ਼ਿਲਿਆਂ 'ਚ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਜੋ ਬੁੱਧਵਾਰ ਰਾਤ 9 ਡਿਗਰੀ ਸੈਲਸੀਅਸ ਤਕ ਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ 'ਚ ਬੁੱਧਵਾਰ ਰਾਤ ਦਾ ਤਾਪਮਾਨ ਦੋ ਡਿਗਰੀ ਤੋਂ ਜ਼ਿਆਦਾ ਡਿੱਗ ਕੇ ਜੀਰੋ ਤੋਂ ਹੇਠਾਂ 4.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜੋ ਉਸ ਤੋਂ ਪਿਛਲੀ ਰਾਤ ਜੀਰੋ ਤੋਂ 2.8 ਡਿਗਰੀ ਸੈਲਸੀਅਸ ਸੀ। ਪਹਿਲਗਾਮ 'ਚ ਬੁੱਧਵਾਰ ਰਾਤ ਦਾ ਤਾਪਮਾਨ ਜੀਰੋਂ ਤੋਂ ਹੇਠਾਂ 6.8 ਡਿਗਰੀ ਸੈਲਸੀਅਸ ਦਰਜ ਕੀਤਾ ਜੋ ਉਸ ਤੋਂ ਪਿਛਲੀ ਰਾਤ ਜੀਰੋਂ ਤੋਂ 8.4 ਡਿਗਰੀ ਸੈਲਸੀਅਸ ਸੀ। ਗੁਲਮਰਗ 'ਚ ਬੀਤੀ ਰਾਤ ਨੂੰ ਤਾਪਮਾਨ ਜੀਰੋ ਤੋਂ ਹੇਠਾਂ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਘਾਟੀ ਤੋਂ ਸ਼ੁਰੂ ਹੋ ਰਹੇ 40 ਦਿਨ ਦੇ ਸਰਦ ਮੌਸਮ ਦੇ ਮੱਦੇਨਜ਼ਰ ਸ਼ੀਤ ਲਹਿਰ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।
ਹੁਣ ਭਾਜਪਾ ਆਗੂ ਨੇ ਕਿਹਾ- 'ਹਨੂੰਮਾਨ ਜੀ ਸਨ ਮੁਸਲਮਾਨ'
NEXT STORY