ਨਵੀਂ ਦਿੱਲੀ–ਮਿਜ਼ੋਰਮ ਦੇ ਰਾਜਪਾਲ ਰਾਜਸ਼ੇਖਰ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਵੀ ਕਰ ਲਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸਾਮ ਦੇ ਰਾਜਪਾਲ ਜਗਦੀਸ਼ ਮੁਖੀ ਸੂਬੇ ਦਾ ਵਾਧੂ ਚਾਰਜ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਸਥਾਈ ਪ੍ਰਬੰਧ ਹੋਣ ਤੱਕ ਮੁਖੀ ਮਿਜ਼ੋਰਮ ਦੇ ਰਾਜਪਾਲ ਦੀ ਵਾਧੂ ਜ਼ਿੰਮੇਵਾਰੀ ਨਿਭਾਉਣਗੇ। ਰਾਜਸ਼ੇਖਰਨ ਦਾ ਅਸਤੀਫਾ ਭਾਜਪਾ ਦੀ ਕੇਰਲ ਇਕਾਈ ਵਲੋਂ ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ਨੂੰ ਵਾਪਸ ਬੁਲਾਉਣ ਅਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਵਿਰੁੱਧ ਤਿਰੂਵਨੰਤਪੁਰਮ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਉਣ ਤੋਂ ਬਾਅਦ ਆਇਆ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਮਿਜ਼ੋਰਮ ਦੇ ਰਾਜਪਾਲ ਵਾਪਸ ਆਉਣ ਲਈ ਤਿਆਰ ਹਨ। ਦੱਸ ਦੇਈਏ ਕਿ ਰਾਜਸ਼ੇਖਰਨ ਆਰ. ਐੱਸ. ਐੱਸ. ਦੇ ਸਾਬਕਾ ਪ੍ਰਚਾਰਕ ਅਤੇ ਉਹ 2015 ਵਿਚ ਭਾਜਪਾ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ 2018 ਵਿਚ ਮਿਜ਼ੋਰਮ ਦਾ ਰਾਜਪਾਲ ਬਣਾ ਦਿੱਤਾ ਗਿਆ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਰਾਜਗੋਪਾਲ ਨੇ ਤਿਰੂਵਨੰਤਪੁਰਮ ਤੋਂ ਸ਼ਸ਼ੀ ਥਰੂਰ ਨੂੰ ਟੱਕਰ ਦਿੱਤੀ ਸੀ। ਹਾਲਾਂਕਿ ਉਹ ਥਰੂਰ ਤੋਂ 15 ਹ ਜ਼ਾਰ ਵੋਟਾਂ ਨਾਲ ਹਾਰ ਗਏ ਸਨ।ਓਧਰ ਸੀ. ਪੀ. ਆਈ. ਨੇ ਤਿਰੂਵਨੰਤਪੁਰਮ ਸੀਟ ਤੋਂ ਲੋਕ ਸਭਾ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਸੀ. ਪੀ. ਆਈ. ਨੇ ਸਾਬਕਾ ਮੰਤਰੀ ਸੀ. ਦਿਵਾਕਰਨ ਨੂੰ ਉਤਾਰਿਆ ਹੈ।
ਸਬਰੀਮਾਲਾ ਮੰਦਰ 'ਚ ਲੱਗੇਗਾ ਸੋਨੇ ਦੀ ਝਾਲ ਵਾਲਾ ਦਰਵਾਜ਼ਾ
NEXT STORY