ਨੋਇਡਾ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਉਤਰ ਪ੍ਰਦੇਸ਼ ਦੇ ਨੋਇਡਾ 'ਚ ਰਹਿਣਗੇ। ਇੱਥੇ ਉਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਏ-ਇਨ ਨਾਲ ਸੈਮਸੰਗ ਦੀ ਮੋਬਾਇਲ ਫੈਕਟਰੀ ਦਾ ਉਦਘਾਟਨ ਕਰਨਗੇ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਦੱਸਿਆ ਜਾ ਰਿਹਾ ਹੈ। ਪੀ.ਐੱਮ ਅੱਜ ਨੋਇਡਾ 'ਚ ਹਨ, ਇਸ ਦੇ ਲਈ ਯੂ.ਪੀ ਪੁਲਸ ਨੇ ਟ੍ਰੈਫਿਕ ਅਡਵਾਇਜ਼ਰੀ ਜਾਰੀ ਕੀਤੀ ਹੈ। ਦੌਰੇ ਤੋਂ ਪਹਿਲਾਂ ਹੀ ਡੀ.ਐੱਨ.ਡੀ ਟੋਲ ਤੋਂ ਲੈ ਕੇ ਸੈਕਟਰ 14ਏ ਤੱਕ ਕਰੀਬ ਘੰਟੇ ਤੱਕ ਜਾਮ ਲੱਗਾ ਹੋਇਆ ਹੈ। ਪੀ.ਐੱਮ ਦੇ ਦੌਰੇ ਕਾਰਨ ਦੁਪਹਿਰ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਈ ਟ੍ਰੈਫਿਰ ਰੂਟ 'ਚ ਬਦਲਾਅ ਕੀਤਾ ਗਿਆ ਹੈ।
J&K 'ਚ ਸਿਰਫ ਮੁਸਲਿਮ ਸੀ. ਐੱਮ. ਹੀ ਕਿਉਂ, ਹਿੰਦੂ ਸੀ. ਐੱਮ. ਵੀ ਜ਼ਰੂਰੀ ਹਨ: ਸੁਬਰਮਣਿਅਮ ਸੁਆਮੀ
NEXT STORY