ਨਵੀਂ ਦਿੱਲੀ - ਕੋਰੋਨਾ ਸੰਕਟ ਦੇ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 2.0 ਦੇ ਇੱਕ ਸਾਲ ਪੂਰੇ ਹੋਣ ਜਾ ਰਹੇ ਹਨ। 30 ਮਈ 2019 ਨੂੰ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਗਾਤਾਰ ਦੂਜੀ ਵਾਰ ਬੀਜੇਪੀ ਦੀ ਸਰਕਾਰ ਬਣੀ ਤਾਂ ਮੰਤਰੀ ਮੰਡਲ ਵਿਚ ਕਈ ਅਜਿਹੇ ਚਿਹਰਿਆਂ ਨੂੰ ਤਰਜੀਹ ਦਿੱਤੀ ਗਈ ਜੋ ਪਿਛਲੀ ਮੋਦੀ ਸਰਕਾਰ ਵਿਚ ਸ਼ਾਮਲ ਨਹੀਂ ਸਨ। ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਦੀ ਜ਼ਿੰਮੇਦਾਰੀ ਦਿੱਤੀ ਗਈ ਤਾਂ ਐਸ. ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਮੋਦੀ ਕੈਬਨਿਟ 2.0 ਵਿਚ ਇਨ੍ਹਾਂ ਦੋਨਾਂ ਨੇਤਾਵਾਂ ਨੇ ਸਭ ਤੋਂ ਤਾਕਤਵਰ ਚਿਹਰੇ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ।
ਅਮਿਤ ਸ਼ਾਹ ਸਭ ਤੋਂ ਤਾਕਤਵਰ ਮੰਤਰੀ
ਮੋਦੀ ਕੈਬਨਿਟ 2.0 ਵਿਚ ਸ਼ਾਮਲ ਹੋਣ ਵਾਲੇ ਚਿਹਰੇ ਵਿਚ ਸਭ ਤੋਂ ਤਾਕਤਵਰ ਚਿਹਰਾ ਅਮਿਤ ਸ਼ਾਹ ਦਾ ਰਿਹਾ, ਜਿਨ੍ਹਾਂ ਨੂੰ ਗ੍ਰਹਿ ਮੰਤਰਾਲਾ ਦੀ ਜ਼ਿੰਮਦਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਸ਼ਾਹ ਦੇ ਕੋਲ ਕੇਂਦਰ ਸਰਕਾਰ ਵਿਚ ਕਿਸੇ ਵੀ ਮੰਤਰਾਲਾ ਦਾ ਅਨੁਭਵ ਨਹੀਂ ਸੀ। ਹਾਲਾਂਕਿ, ਅਮਿਤ ਸ਼ਾਹ ਨੇ ਕੈਬਨਿਟ ਵਿਚ ਸ਼ਾਮਲ ਹੁੰਦੇ ਹੀ ਕਈ ਅਜਿਹੇ ਅਹਿਮ ਫੈਸਲੇ ਲਏ ਜਿਨ੍ਹਾਂ 'ਤੇ ਲੰਬੇ ਸਮੇਂ ਤੋਂ ਕੋਈ ਵੀ ਸਰਕਾਰ ਹੱਥ ਪਾਉਣ ਤੋਂ ਡਰਦੀ ਰਹੀ ਹੈ। ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਣ ਦਾ ਮਾਮਲਾ ਰਿਹਾ ਹੋ ਜਾਂ ਫਿਰ ਅੱਤਵਾਦ ਦੇ ਖਿਲਾਫ UAPA ਵਰਗਾ ਸਖਤ ਕਾਨੂੰਨ ਜਾਂ ਫਿਰ ਸੀ.ਏ.ਏ. ਵਿਚ ਸੋਧ ਕਰਣ ਦੀ ਗੱਲ ਹੋਵੇ, ਅਮਿਤ ਸ਼ਾਹ ਨੇ ਵਧੀਆ ਤਰੀਕੇ ਨਾਲ ਕਰਕੇ ਦਿਖਾਇਆ ਹੈ।
ਜੈਸ਼ੰਕਰ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਦਾਰੀ
ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਸਿਹਤ ਕਾਰਣਾਂ ਦੇ ਚੱਲਦੇ ਕੈਬਨਿਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀ.ਐਮ. ਮੋਦੀ ਨੇ ਸਾਬਕਾ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੂੰ ਕੈਬਨਿਟ ਦਾ ਹਿੱਸਾ ਬਣਾਉਂਦੇ ਹੋਏ ਵਿਦੇਸ਼ ਮੰਤਰਾਲਾ ਦੀ ਜ਼ਿੰਮੇਦਾਰੀ ਸੌਂਪੀ ਸੀ। ਐਸ. ਜੈਸ਼ੰਕਰ ਮੰਤਰੀ ਦੇ ਤੌਰ 'ਤੇ ਪਹਿਲਾ ਅਨੁਭਵ ਹੈ, ਹਾਲਾਂਕਿ ਉਨ੍ਹਾਂ ਨੇ ਵਿਦੇਸ਼ ਸਕੱਤਰ ਦੇ ਤੌਰ 'ਤੇ ਅਹਿਮ ਜ਼ਿੰਮੇਦਾਰੀ ਨੂੰ ਨਿਭਾਇਆ ਹੈ। ਜੈਸ਼ੰਕਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਚੀਨ ਦੇ ਨਾਲ ਡੋਕਲਾਮ ਮੁੱਦੇ ਦਾ ਹੱਲ ਕੱਢਿਆ ਸੀ। ਇੰਨਾ ਹੀ ਨਹੀਂ ਉਹ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਵੀ ਰਹਿ ਚੁੱਕੇ ਹਨ, ਇਹੀ ਵਜ੍ਹਾ ਰਹੀ ਕਿ ਮੋਦੀ ਸਰਕਾਰ ਦੀ ਕੈਬਨਿਟ ਦਾ ਅਹਿਮ ਹਿੱਸਾ ਬਣੇ।
ਨਿਸ਼ੰਕ ਨੂੰ ਮਨੁੱਖ ਸਰੋਤ ਮੰਤਰਾਲਾ
ਮੋਦੀ ਸਰਕਾਰ ਵਿਚ ਮਨੁੱਖ ਸਰੋਤ ਵਿਕਾਸ ਮੰਤਰਾਲਾ ਦੀ ਜ਼ਿੰਮੇਦਾਰੀ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਦੁਆਰ ਲੋਕਸਭਾ ਦੇ ਸੰਸਦ ਮੈਂਬਰ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਸੌਂਪੀ ਗਈ ਹੈ। ਨਿਸ਼ੰਕ ਪਿਛਲੀ ਮੋਦੀ ਸਰਕਾਰ ਵਿਚ ਕੈਬਨਿਟ ਦਾ ਹਿੱਸਾ ਨਹੀਂ ਸਨ, ਪਰ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਅਹਿਮ ਵਿਭਾਗ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਇੰਜ ਹੀ ਓਡਿਸ਼ਾ ਤੋਂ ਪਹਿਲੀ ਵਾਰ ਜਿੱਤ ਕੇ ਆਏ ਪ੍ਰਤਾਪ ਸਾਰੰਗੀ ਨੂੰ ਵੀ ਮੋਦੀ ਸਰਕਾਰ ਨੇ ਆਪਣੀ ਕੈਬਨਿਟ ਵਿਚ ਥਾਂ ਦਿੱਤੀ ਹੈ, ਉਨ੍ਹਾਂ ਨੂੰ ਸੂਖਮ ਅਤੇ ਲਘੂ ਉਦਯੋਗ ਰਾਜ ਮੰਤਰੀ ਬਣਾਇਆ ਗਿਆ ਹੈ। ਨਿਤਿਆਨੰਦ ਰਾਏ ਨੂੰ ਵੀ ਮੋਦੀ ਕੈਬਨਿਟ ਵਿਚ ਪਹਿਲੀ ਵਾਰ ਥਾਂ ਮਿਲੀ ਹੈ। ਨਿਤਿਆਨੰਦ ਰਾਏ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।
ਮੋਦੀ ਸਰਕਾਰ ਦੇ ਦਿੱਗਜ ਚਿਹਰਿਆਂ ਦਾ ਦਿਹਾਂਤ
ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਨੇ ਸਿਹਤ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਕੈਬਨਿਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਗਸਤ ਮਹੀਨੇ ਵਿਚ ਸਿਹਤ ਸਬੰਧੀ ਸਮੱਸਿਆ ਦੇ ਚੱਲਦੇ ਅਰੁਣ ਜੇਤਲੀ ਨੂੰ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਸਾਬਕਾ ਵਿੱਤ ਮੰਤਰੀ ਦਾ 24 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਸਭਾ ਚੋਣ ਵਿਚ ਹਿੱਸਾ ਨਹੀਂ ਲਿਆ ਸੀ ਅਤੇ ਉਨ੍ਹਾਂ ਦਾ ਵੀ ਅਚਾਨਕ ਦਿਹਾਂਤ ਹੋ ਗਿਆ।
ਇਸੇ ਤਰ੍ਹਾਂ ਹੀ ਅਨੰਤ ਕੁਮਾਰ ਦਾ ਵੀ ਦਿਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀਡ਼ਤ ਦੱਸੇ ਜਾ ਰਹੇ ਸਨ ਅਤੇ ਐਨ.ਡੀ.ਏ. 1.0 ਦੀ ਸਰਕਾਰ ਵਿਚ ਉਹ ਸੰਸਦੀ ਕਾਰਜਕਾਰੀ ਮੰਤਰੀ ਸਨ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਰੱਖਿਆ ਮੰਤਰੀ ਰਹੇ ਮਨੋਹਰ ਪਾਰਿਕਰ ਨੇ ਕੇਂਦਰ ਦੀ ਰਾਜਨੀਤੀ ਛੱਡ ਕੇ ਆਪਣੇ ਪ੍ਰਦੇਸ਼ ਗੋਆ ਪਰਤ ਗਏ ਸਨ ਅਤੇ ਕੁੱਝ ਦਿਨਾਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਭਾਜਪਾ ਬੁਲਾਰਾ ਸੰਬਿਤ ਪਾਤਰਾ ਕੋਰੋਨਾ ਲੱਛਣ ਤੋਂ ਬਾਅਦ ਦਾਖਲ
NEXT STORY