ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਇਕ ਮਨਚਾਲੇ ਲੜਕੇ ਦਾ ਲੜਕੀ ਨੂੰ ਛੇੜਨਾ ਮਹਿੰਗਾ ਪੈ ਗਿਆ। ਲੜਕੀ ਨੇ ਸ਼ਰੇਆਮ ਮਨਚਲੇ ਦੀ ਕੁੱਟਮਾਰ ਕੀਤੀ। ਉਥੇ ਹੀ ਲੜਕੇ ਦੇ ਪਰਿਵਾਰ ਵਾਲਿਆ ਨੇ ਵੀ ਲੜਕੇ ਨੂੰ ਕੁੱਟ-ਕੁੱਟ ਕੇ ਨਾਨੀ ਯਾਦ ਕਰਵਾ ਦਿੱਤੀ।

ਜਾਣਕਾਰੀ ਮੁਤਾਬਕ ਮਾਮਲਾ ਥਾਣਾ ਸਦਰ ਬਾਜ਼ਾਰ ਖੇਤਰ ਦੇ ਹਕੀਕਤ ਨਗਰ ਚੌਕ ਦਾ ਹੈ। ਇੱਥੇ ਲੜਕੇ ਬਾਜ਼ਾਰ 'ਚ ਕਿਸੇ ਕੰਮ ਲਈ ਆਈ ਸੀ ਤੇ ਇਕ ਲੜਕਾ ਉਸਦੇ ਨਾਲ ਛੇੜਛਾੜ ਕਰਨ ਲੱਗਾ। ਜਿਸ ਤੋਂ ਬਾਅਦ ਮਨਚਲੇ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਉਸਨੂੰ ਸਬਕ ਸਿਖਾਇਆ। ਉਸਨੂੰ ਭਰੇ ਬਾਜ਼ਾਰ 'ਚ ਕੁੱਟਣਾ ਸ਼ੁਰੂ ਕਰ ਦਿੱਤਾ।
ਹੰਗਾਮਾ ਹੁੰਦਾ ਦੇਖ ਆਲੇ-ਦੁਆਲੇ ਦੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਲੋਕਾਂ ਨੇ ਲੜਕੇ ਨੂੰ ਬੜੀ ਮੁਸ਼ਕਲ ਨਾਲ ਛਡਾਇਆ ਬਲਿਕ ਮੌਕੇ ਤੋਂ ਭਜਾ ਵੀ ਦਿੱਤਾ। ਛੇੜਛਾੜ ਕਰਨ ਵਾਲਾ ਲੜਕਾ ਟ੍ਰੈਫਿਕ ਪੁਲਸ ਕਰਮਚਾਰੀ ਦਾ ਬੇਟਾ ਦੱਸਿਆ ਜਾ ਰਿਹਾ ਹੈ।
ਤੇਜਸਵੀ ਨੇ ਉਪਿੰਦਰ ਕੁਸ਼ਵਾਹਾ ਨੂੰ ਦਿੱਤਾ ਮਹਾਗੱਠਜੋੜ 'ਚ ਸ਼ਾਮਲ ਹੋਣ ਦਾ ਸੱਦਾ
NEXT STORY