ਨੈਸ਼ਨਲ ਡੈਸਕ- ਬਾਂਦਰਾਂ ਨੂੰ ਹੁਣ ਤੱਕ ਤੁਸੀਂ ਗਲੀਆਂ, ਘਰਾਂ ਜਾਂ ਫਿਰ ਸ਼ਹਿਰ ਦੇ ਮਕਾਨਾਂ ’ਤੇ ਉਛਲਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਬਾਂਦਰ ਨੂੰ ਹਵਾਈ ਅੱਡੇ ਦੇ ਲਾਊਂਜ ’ਚ ਉਛਲਦੇ ਦੇਖਿਆ ਹੈ। ਜੇਕਰ ਨਹੀਂ ਤਾਂ ਇਸ ਵਾਇਰਲ ਵੀਡੀਓ ’ਚ ਦੇਖ ਸਕਦੇ ਹੋ। ਇਹ ਵੀਡੀਓ ਇੰਦਰਾ ਗਾਂਧੀ ਹਵਾਈ ਅੱਡੇ (ਆਈ.ਜੀ.ਆਈ.) ਦੇ ਲਾਊਂਜ ਦੀ ਹੈ, ਜਿੱਥੇ ਤੁਸੀਂ ਦੇਖ ਸਕੋਗੇ ਕਿ ਬਾਂਦਰ ਕਿੰਨੇ ਮਜੇ ਨਾਲ ਇਕ ਦੁਕਾਨ ’ਤੇ ਰੱਖੇ ਸਾਮਾਨਾਂ ਨੂੰ ਦੇਖ ਕੇ ਉਸ ਨੂੰ ਚੁੱਕ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ। ਵੀਡੀਓ ’ਚ ਬਾਂਦਰ ਨੂੰ ਆਈ.ਜੀ.ਆਈ. ਏਅਰਪੋਰਟ ’ਤੇ ਫੂਡ ਸੈਂਪਲਾਂ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ’ਚ ਪਹਿਲਾਂ ਤਾਂ ਫੂਡ ਪਲਾਜ਼ਾ ਦੇ ਕਾਊਂਟਰ ’ਤੇ ਬਾਂਦਰ ਨੂੰ ਬੈਠੇ ਦੇਖਿਆ ਜਾ ਸਕਦਾ ਹੈ। ਇੱਥੇ ਬਾਂਦਰ ਫੂਡ ਸੈਂਪਲ ਦੇ ਮਜ਼ੇ ਲੈ ਰਿਹਾ ਹੈ। ਬਾਂਦਰ ਇਕ ਡਿਸ਼ ਤੋਂ ਦੂਜੀ ਕੋਲ ਜਾਂਦਾ ਹੈ ਅਤੇ ਉਸ ਨੂੰ ਟੇਸਟ ਰਿਹਾ ਹੈ। ਇਸ ਤੋਂ ਬਾਅਦ ਬਾਂਦਰ ਜੂਸ ਦੀ ਬੋਤਲ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਫਿਰ ਜੂਸ ਪੀਂਦਾ ਹੈ। ਪਲਾਜ਼ਾ ’ਚ ਬੈਠੇ ਲੋਕ ਸ਼ਾਂਤੀ ਨਾਲ ਬਾਂਦਰ ਨੂੰ ਦੇਖਦੇ ਰਹਿੰਦੇ ਹਨ। ਥੋੜ੍ਹੀ ਦੇਰ ਬਾਅਦ ਬਾਂਦਰ ਖ਼ੁਦ ਹੀ ਬਾਹਰ ਚੱਲਾ ਜਾਂਦਾ ਹੈ।
ਹਰਿਆਣਾ 'ਚ ਸ਼ਰੇਆਮ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵੀਡੀਓ 'ਚ ਵੇਖੋ ਪੂਰੀ ਘਟਨਾ
NEXT STORY