ਵਾਰਾਨਸੀ (ਭਾਸ਼ਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇਹ ਸਭ ਇਸ ਲਈ ਕਰ ਰਹੇ ਹਨ, ਕਿਉਂਕਿ ਵਿਚੋਲਿਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਖਾਤਮਾ ਹੋ ਚੁੱਕਾ ਹੈ ਅਤੇ ਦੇਸ਼ ਦੀ ਪਾਈ-ਪਾਈ ਸਿਰਫ ਜਨਤਾ ’ਤੇ ਹੀ ਖਰਚ ਹੋ ਰਹੀ ਹੈ। ਮੋਦੀ ਨੇ ਆਪਣੇ ਸੰਸਦੀ ਚੋਣ ਖੇਤਰ ਵਾਰਾਨਸੀ ਵਿਚ ‘ਰਾਸ਼ਟਰੀ ਮਹਿਲਾ ਅਜੀਵਿਕਾ ਮੀਟ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਿਲਾ ਸਸ਼ਕਤੀਕਰਨ ਲਈ ਹਰ ਤਰ੍ਹਾਂ ਨਾਲ ਸੰਵੇਦਨਸ਼ੀਲ ਹੈ। ਉਨ੍ਹਾਂ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ, ਸਵੈਮ ਸਹਾਇਤਾ ਸਮੂਹਾਂ ਨੂੰ ਮਿਲਣ ਵਾਲੇ ਕਰਜ਼ੇ ਵਿਚ ਵਾਧੇ, ਉਜਵਲਾ ਯੋਜਨਾ, ਦੀਨ ਦਿਆਲ ਉਪਾਧਿਆ ਰਾਸ਼ਟਰੀ ਅਜੀਵਿਕਾ ਮਿਸ਼ਨ, ਆਯੂਸ਼ਮਾਨ ਯੋਜਨਾ ਅਤੇ ਪਸ਼ੂ ਪਾਲਕਾਂ ਨੂੰ ਵੀ ਕਿਸਾਨ ਕ੍ਰੈ਼ਡਿਟ ਕਾਰਡ ਦੀਆਂ ਸਹੂਲਤਾਂ ਦੇਣ ਵਰਗੀਆਂ ਤਮਾਮ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਇਹ ਸਾਰੇ ਕੰਮ ਇਸ ਲਈ ਕਰ ਪਾ ਰਹੇ ਹਾਂ ਕਿਉਂਕਿ ਕੇਂਦਰ ਵਿਚ ਇਕ ਅਜਿਹੀ ਸਰਕਾਰ ਹੈ, ਜੋ ਪਾਈ-ਪਾਈ ਦੀ ਸਹੀ ਵਰਤੋਂ ਕਰ ਰਹੀ ਹੈ।’’ ਮੋਦੀ ਨੇ ਕਿਹਾ,‘‘ਹੁਣ ਵਿਚੋਲੀਏ ਤੇ ਭ੍ਰਿਸ਼ਟਾਚਾਰੀ ਨਹੀਂ ਹਨ। ਮੋਦੀ ਨੇ ਆਪਣੇ ਲਈ ਕੁਝ ਨਹੀਂ ਲੈ ਜਾਣਾ ਹੈ। ਲੈ ਜਾਏਗਾ ਤਾਂ ਕੀ ਕਰੇਗਾ,.. ਇਹ ਸਵਾ ਸੌ ਕਰੋੜ ਦਾ ਦੇਸ਼ ਹੀ ਮੇਰਾ ਪਰਿਵਾਰ ਹੈ, ਮੇਰੇ ’ਤੇ ਭਰੋਸਾ ਬਣਾਈ ਰੱਖੋ।’’
ਉਨ੍ਹਾਂ ਕਿਹਾ ਕਿ ਮਹਿਲਾਵਾਂ ਨਵੇਂ ਭਾਰਤ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਹ ਸੁਖਦਾਈ ਹੈ ਕਿ ਮਹਿਲਾ ਸਸ਼ਕਤੀਕਰਨ ਗ੍ਰਾਮੀਣ ਅਰਥਵਿਵਸਥਾ ਵਿਚ ਭੈਣ-ਬੇਟੀਆਂ ਦੀ ਹਿੱਸੇਦਾਰੀ ਨੂੰ ਯਕੀਨੀ ਕਰ ਰਿਹਾ ਹੈ।
ਮਿਜ਼ੋਰਮ ਦੇ ਰਾਜਪਾਲ ਨੇ ਦਿੱਤਾ ਅਸਤੀਫਾ , ਸ਼ਸ਼ੀ ਥਰੂਰ ਵਿਰੁੱਧ ਲੜ ਸਕਦੇ ਹਨ ਚੋਣ
NEXT STORY