ਇੰਦੌਰ— ਪੰਜਾਬ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨੇਤਾ ਨਵਜੋਤ ਸਿੰਘ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਤਾਰ ਸ਼ਬਦੀ ਵਾਰ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਚੋਣ ਪ੍ਰਚਾਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਮੋਦੀ 'ਤੇ ਅਜਿਹਾ ਤੰਜ ਕੱਸਿਆ ਕਿ ਹਰ ਸੁਣ ਵਾਲਾ ਹੈਰਾਨ ਰਹਿ ਗਿਆ। ਦਰਅਸਲ ਸਿੱਧੂ ਨੇ ਮੋਦੀ ਦੀ ਤੁਲਨਾ ਅਜਿਹੀ ਲਾੜੀ ਨਾਲ ਕਰ ਦਿੱਤੀ, ਜੋ ਕੰਮ ਘੱਟ ਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ।

ਸਿੱਧੂ ਨੇ ਕਿਹਾ, ''ਮੋਦੀ ਜੀ ਉਸ ਲਾੜੀ ਵਾਂਗ ਜੋ ਰੋਟੀਆਂ ਘੱਟ ਵੇਲਦੀ ਹੈ ਅਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ, ਤਾਂ ਕਿ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਉਹ ਕੰਮ ਕਰ ਰਹੀ ਹੈ। ਬਸ ਇਹ ਹੀ ਹੋਇਆ ਹੈ ਮੋਦੀ ਸਰਕਾਰ ਵਿਚ।'' ਬਸ ਇੰਨਾ ਹੀ ਨਹੀਂ ਨਵਜੋਤ ਸਿੱਧੂ ਨੇ ਪੀ. ਐੱਮ. ਮੋਦੀ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੋਦੀ ਸਿਰਫ ਝੂਠ ਬੋਲ ਰਹੇ ਹਨ। ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ''ਮੈਂ ਹੀਰੋ ਨੰਬਰ ਵਨ, ਕੁਲੀ ਨੰਬਰ ਵਨ ਅਤੇ ਬੀਵੀ ਨੰਬਰ ਵਨ ਵਰਗੀਆਂ ਫਿਲਮਾਂ ਦੇਖੀਆਂ ਸਨ ਪਰ ਇਨ੍ਹੀਂ ਦਿਨੀਂ ਮੋਦੀ ਦੀ ਨਵੀਂ ਫਿਲਮ ਆ ਰਹੀ ਹੈ- ਫੇਂਕੂ ਨੰਬਰ ਵਨ।'' ਉਨ੍ਹਾਂ ਨੇ ਕਿਹਾ ਕਿ ਮੈਂ ਮੋਦੀ ਨੂੰ ਝੂਠਾ ਨੰਬਰ ਵਨ, ਡਿਵਾਈਡਰ ਇਨ ਚੀਫੀ ਅਤੇ ਅੰਬਾਨੀ ਤੇ ਅਡਾਨੀ ਦਾ ਬਿਜ਼ਨੈੱਸ ਮੈਨੇਜਰ ਕਹਿੰਦਾ ਹਾਂ। ਮੋਦੀ ਦੇ ਸ਼ਾਸਨ 'ਚ ਨਾ ਰਾਮ ਮਿਲਿਆ, ਨਾ ਹੀ ਰੋਜ਼ਗਾਰ, ਹਰ ਗਲੀ ਵਿਚ ਮੋਬਾਈਲ ਚਲਾਉਂਦਾ ਹੋਇਆ ਇਕ ਬੇਰੋਜ਼ਗਾਰ ਮਿਲਿਆ।
ਪ੍ਰਸ਼ਾਸਨ ਨੇ ਖੱਟੜ ਨੂੰ ਨਹੀਂ ਦਿੱਤਾ ਗੈਸਟ ਹਾਊਸ, ਰਾਤ ਨੂੰ ਹੀ ਹਾਈਕੋਰਟ 'ਚ ਹੋਈ ਸੁਣਵਾਈ
NEXT STORY