ਹਿਸਾਰ— ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ 'ਚੋਂ ਇਕ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਨੌਜਵਾਨਾਂ ਲਈ ਪਕੌੜਾ ਅਤੇ ਬੈਂਕਾਂ ਤੋਂ ਕਰਜ਼ ਲਏ ਉਦਯੋਗਪਤੀਆਂ ਲਈ ਭਗੌੜਾ ਯੋਜਨਾਵਾਂ ਲਈ ਯਾਦ ਕੀਤਾ ਜਾਵੇਗਾ। ਇੱਥੇ ਕਾਂਗਰਸ ਉਮੀਦਵਾਰ ਭਵਯ ਬਿਸ਼ਨੋਈ ਦੇ ਪੱਖ 'ਚ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਰੋਜ਼ਗਾਰ, ਰਾਫੇਲ, ਕਿਸਾਨ ਸਮੱਸਿਆਵਾਂ ਵਰਗੇ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਖੂਬ ਤੰਜ਼ ਕੱਸੇ। ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕਈ ਵਾਰ ਪ੍ਰਧਾਨ ਮੰਤਰੀ ਦੀ ਨਕਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਵਿਰੁੱਧ ਇਸ ਲਈ ਬੋਲਦੇ ਹਨ ਕਿ ਆਉਣ ਵਾਲੀ ਪੀੜ੍ਹੀ ਇਹ ਨਾ ਕਹੇ ਕਿ ਜਦੋਂ ਦੇਸ਼ ਬਰਬਾਰ ਦੋ ਰਿਹਾ ਸੀ ਤਾਂ ਸਿੱਧੂ ਚੁੱਪ ਬੈਠਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਨੇ ਕਈ ਖੋਖਲ੍ਹੇ ਵਾਅਦੇ ਕੀਤੇ।
ਜੇਬ ਖਾਲੀ ਹੈ ਤੇ ਖਾਤੇ ਖੁੱਲ੍ਹਵਾਏ ਜਾ ਰਹੇ ਹਨ
ਉਹ ਖੁਦ ਨੂੰ ਚੌਕੀਦਾਰ ਦੱਸਦੇ ਹਨ ਪਰ ਦੇਸ਼ ਦੇ 17 ਲੱਖ ਕਰੋੜ ਰੁਪਏ ਅਡਾਨੀ ਨੂੰ ਦੇ ਦਿੱਤੇ। ਬੈਂਕਾਂ ਦਾ ਐੱਨ.ਪੀ.ਏ. (ਨਾਨ ਪਰਫਾਰਮਿੰਗ ਅਸੈੱਟਸ) 24 ਲੱਖ ਕਰੋੜ ਹੋ ਗਿਆ ਹੈ ਅਤੇ ਮੋਦੀ ਕਹਿ ਰਹੇ ਹਨ ਕਿ ਜਾਗਦੇ ਰਹੋ। ਉਨ੍ਹਾਂ ਨੇ ਕਿਹਾ ਕਿ ਜੇਬ ਖਾਲੀ ਹੈ ਅਤੇ ਖਾਤੇ ਖੁੱਲ੍ਹਵਾਏ ਜਾ ਰਹੇ ਹਨ। ਖਾਣੇ ਨੂੰ ਖਾਣਾ ਨਹੀਂ ਹੈ ਅਤੇ ਟਾਇਲਟ ਬਣਵਾਏ ਜਾ ਰਹੇ ਹਨ। ਸਾਰੀਆਂ ਕੰਪਨੀਆਂ ਵਿਦੇਸ਼ੀ ਹਨ ਅਤੇ ਗੱਲ ਕਰਦੇ ਹਨ ਸਵਦੇਸ਼ੀ ਦੀ। ਕਾਂਗਰਸ ਨੇਤਾ ਨੇ ਕਿਹਾ ਕਿ ਮੋਦੀ ਨੇ ਭ੍ਰਿਸ਼ਟਾਚਾਰ 'ਤੇ ਨਕੇਲ, ਕਾਲਾ ਧਨ ਵਾਪਸ ਲਿਆਉਣ ਵਰਗੇ 342 ਵਾਅਦੇ ਕੀਤੇ ਪਰ ਪਿਛਲੇ 5 ਸਾਲਾਂ 'ਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੋਦੀ 2014 'ਚ ਕਹਿੰਦੇ ਸਨ ਨਾ ਖਾਵਾਂਗਾ, ਨਾ ਖਾਣ ਦੇਵਾਂਗਾ ਪਰ ਸੱਤਾ ਆਉਂਦੇ ਹੀ 35 ਹਜ਼ਾਰ ਕਰੋੜ ਰੁਪਏ ਸਿੱਧੇ ਅੰਬਾਨੀ ਨੂੰ ਖੁਆ ਦਿੱਤੇ। ਸਿੱਧੂ ਨੇ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੇ ਕਾਰਜਕਾਲ ਨੂੰ ਨੌਜਵਾਨਾਂ ਲਈ ਪਕੌੜਾ ਅਤੇ ਉਦਯੋਗਪਤੀਆਂ ਲਈ ਭਗੌੜਾ ਯੋਜਨਾ ਲਈ ਹਮੇਸ਼ਾ ਯਾਦਵ ਰੱਖਿਆ ਜਾਵੇਗਾ।
ਮੋਦੀ ਸਰਕਾਰ ਨੇ ਕੋਈ ਵਾਅਦਾ ਨਹੀਂ ਕੀਤਾ ਪੂਰਾ
ਸਿੱਧੂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਇਸ ਲਈ ਅੱਜ ਉਹ ਫੌਜ ਦੇ ਨਾਂ 'ਤੇ ਵੋਟ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਆਪਣੇ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਹੀਂ ਹੋਏ, ਉਹ ਦੇਸ਼ ਦੇ ਕੀ ਹੋਣਗੇ। ਰਾਫੇਲ 'ਤੇ ਸਿੱਧੂ ਨੇ ਕਿਹਾ ਕਿ ਮੋਦੀ ਲੋਕਾਂ ਨੂੰ ਕਹਿੰਦੇ ਹਨ ਕਿ 10 ਰੁਪਏ ਦਾ ਸਾਮਾਨ ਲੈਣ 'ਤੇ ਬਿੱਲ ਲਵੋ ਪਰ ਜਦੋਂ ਉਨ੍ਹਾਂ ਤੋਂ ਰਾਫੇਲ ਮਾਮਲੇ 'ਚ ਬਿੱਲ ਮੰਗਿਆ ਜਾਂਦਾ ਹੈ ਤਾਂ ਇਹ ਤਿਲਮਿਲਾ ਜਾਂਦੇ ਹਨ।
ਨਵਜੋਤ ਸਿੱਧੂ ਦਾ ਤਿੱਖਾ ਹਮਲਾ, ਆਪਣੇ ਝੂਠ ਦੀ ਲਹਿਰ 'ਚ ਡੁੱਬਣਗੇ ਪੀ. ਐੱਮ. ਮੋਦੀ
NEXT STORY