ਗੁਰੂਗ੍ਰਾਮ — ਗੁਰੂਗ੍ਰਾਮ ਰਿਆਨ ਇੰਟਰਨੈਸ਼ਨਲ ਸਕੂਲ 'ਚ ਬੱਚੇ ਪ੍ਰਦੁੱਮਣ ਦੇ ਕਤਲ ਕਾਂਡ ਅਤੇ ਯੌਨ-ਸ਼ੌਸ਼ਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਡੀਐਲਐਫ ਫੇਸ-3 ਦੇ ਇਕ ਨਿੱਜੀ ਸਕੂਲ ਦੇ ਸਪੀਪਰ ਵਲੋਂ ਤੀਸਰੀ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਤਾਜ਼ਾ ਮਾਮਲਾ ਸਾਹਮਣੇ ਆ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਸ ਨੇ ਦੋਸ਼ੀ 'ਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।

ਪੁਲਸ ਦੇ ਮੁਤਾਬਕ ਗੁਰੂਗਰਾਮ ਦੇ ਨਾਥੂਪੁਰ ਪਿੰਡ 'ਚ ਰਹਿਣ ਵਾਲੀ ਵਿਦਿਆਰਥਣ ਡੀਐਲਐਫ ਫੇਜ਼-3 ਸਥਿਤ ਵਿਦਿਆ ਸਕੂਲ 'ਚ ਜਮਾਤ ਤੀਸਰੀ 'ਚ ਪੜ੍ਹਦੀ ਹੈ। ਬੱਚੀ ਬੀਤੀ ਦੁਪਹਿਰ ਸਕੂਲ ਦੇ ਟਾਇਲਟ 'ਚ ਗਈ, ਇਸ ਦੌਰਾਨ ਸਕੂਲ 'ਚ ਤਾਇਨਾਤ ਸਵੀਪਰ ਸੁਰੇਸ਼ ਕੁਮਾਰ ਟਾਇਲਟ 'ਚ ਪਹੁੰਚ ਗਿਆ। ਦੋਸ਼ੀ ਨੇ ਬੱਚੀ ਨੂੰ ਇਕੱਲਾ ਦੇਖ ਕੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਬੱਚੀ ਦੋਸ਼ੀ ਦੇ ਕਬਜ਼ੇ 'ਚੋਂ ਛੁੱਟ ਕੇ ਜਮਾਤ 'ਚ ਗਈ। ਜਮਾਤ 'ਚ ਜਾ ਕੇ ਡਰ ਦੇ ਕਾਰਨ ਚੁੱਪਚਾਪ ਬੈਠ ਗਈ, ਕੁਝ ਦੇਰ ਬਾਅਦ ਆਪਣੇ ਅਧਿਆਪਕ ਨੂੰ ਸਾਰੀ ਗੱਲ ਦੱਸੀ। ਅਧਿਆਪਕ ਨੇ ਸਾਰੀ ਗੱਲ ਸਕੂਲ ਦੇ ਪ੍ਰਿੰਸੀਪਲ ਨੂੰ ਦੱਸੀ। ਸੂਚਨਾ ਮਿਲਣ 'ਤੇ ਸ਼ਾਮ ਨੂੰ ਪੁਲਸ ਸਕੂਲ ਪਹੁੰਚ ਗਈ ਅਤੇ ਬੱਚੀ ਨੂੰ ਲੈ ਕੇ ਮੈਡੀਕਲ ਕਰਵਾਇਆ। ਪੁਲਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ 'ਤੇ ਦੋਸ਼ੀ ਸਵੀਪਰ ਸੁਰੇਸ਼ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ।

ਦੋਸ਼ੀ ਝਾਰਖੰਡ ਦਾ ਰਹਿਣ ਵਾਲਾ ਹੈ ਅਤੇ ਚਾਰ ਮਹੀਨੇ ਪਹਿਲਾਂ ਹੀ ਆਇਆ ਸੀ। ਹਾਲਾਂਕਿ ਪੁਲਸ ਦੋਸ਼ੀ ਦਾ ਪੁਲਸ ਵੈਰੀਫਿਕੇਸ਼ਨ ਕਰਵਾ ਚੁੱਕੀ ਹੈ। ਪੁਲਸ ਦੇ ਮੁਤਾਬਕ ਸਕੂਲ 'ਚ ਲੱਗੇ ਕੈਮਰੇ 'ਚ ਦੋਸ਼ੀ ਟਾਇਲਟ 'ਚ ਵਿਦਿਆਰਥਣ ਦੇ ਨਾਲ ਜਾਂਦਾ ਦਿਖਾਈ ਦੇ ਰਿਹਾ ਹੈ। ਬੇਸ਼ੱਕ ਪੁਲਸ ਦੋਸ਼ੀ ਨੂੰ ਗ੍ਰਿ੍ਰਫਤਾਰ ਕਰਕੇ ਆਪਣੀ ਪਿੱਠ ਥਪਥਪਾ ਰਹੀ ਹੋਵੇ ਪਰ ਸੱਚਾਈ ਤਾਂ ਇਹ ਹੈ ਕਿ ਪ੍ਰਦੁੱਮਣ ਕਤਲ ਕਾਂਡ ਤੋਂ ਬਾਅਦ ਨਿੱਜੀ ਸਕੂਲਾਂ ਨੂੰ ਲੰਬੀ-ਚੌੜੀ ਗਾਈਡ ਲਾਈਨ ਜਾਰੀ ਕੀਤੀ ਗਈ ਸੀ ਜੋ ਕਿ ਸਿਰਫ ਦਿਖਾਵਾ ਹੈ ਕਿਉਂਕਿ ਉਨ੍ਹਾਂ ਦਾਵਿਆਂ ਨੂੰ ਪੂਰਾ ਕੀਤਾ ਹੁੰਦਾ ਤਾਂ ਟਾਇਲਟ 'ਚ ਮਹਿਲਾ ਸਵੀਪਰ ਹੁੰਦੀ ਅਤੇ ਇਸ ਤਰ੍ਹਾਂ ਦੀ ਘਟਨਾ ਤੋਂ ਬਚਾਅ ਹੋ ਜਾਂਦਾ।
ਮੁੰਬਈ: ਐਲਫਿੰਸਟਨ ਰੇਲਵੇ ਬਰਿੱਜ 'ਤੇ ਭੱਜ-ਦੌੜ, 22 ਦੀ ਮੌਤ
NEXT STORY