ਭੋਪਾਲ- ਤੇਜ਼ੀ ਨਾਲ ਅੱਗੇ ਵਧਦੇ ਇਸ ਜ਼ਮਾਨੇ ਵਿਚ ਛੱਤੀਸਗੜ੍ਹ ਪੁਲਸ ਥੋੜ੍ਹਾ ਆਰਾਮ ਨਾਲ ਮੁਜ਼ਰਮਾਂ ਦੇ ਪਿੱਛੇ ਭੱਜਣ ਵਿਚ ਯਕੀਨ ਰੱਖਦੀ ਹੈ। ਇਸ ਲਈ ਕਬੀਰਧਾਮ ਜ਼ਿਲੇ ਦੀ ਪੁਲਸ ਨੂੰ ਪੈਟਰੋਲੀਅਮ ਲਈ ਸਾਈਕਲ ਦੀ ਸੁਵਿਧਾ ਦਿੱਤੀ ਗਈ ਹੈ।
ਮੁਜ਼ਰਮਾਂ ਨੂੰ ਫੜਣ ਲਈ ਸਾਈਕਲ 'ਤੇ ਤਿਆਰ ਹੈ ਕਵਰਧਾ ਦੀ ਪੁਲਸ, ਅਫਸਰਾਂ ਦੀ ਦਲੀਲ ਹੈ ਕਿ ਸਾਈਕਲ ਦੀ ਸਵਾਰੀ ਨਾਲ ਸਿਹਤ ਵੀ ਬਣੀ ਰਹੇਗੀ ਅਤੇ ਸੰਪਰਕ ਵੀ ਵਧੇਗਾ। ਕਬੀਰਧਾਮ ਦੇ ਐੱਸ. ਡੀ. ਡਾ. ਲਾਲ ਉਮੇਦ ਸਿੰਘ ਨੇ ਕਿਹਾ ਕਿ ਸਾਈਕਲ 'ਤੇ ਪੁਲਸ ਲੋਕਾਂ ਦੇ ਸੰਪਰਕ ਵਿਚ ਰਹੇਗੀ। ਪੁਲਸ ਦੋ ਘੰਟੇ ਲਈ ਵੀ ਰਵਾਨਾ ਹੁੰਦੀ ਹੈ ਤਾਂ ਇਕ ਘੰਟੇ ਸਾਈਕਲ ਚਲਾਏਗੀ, ਇਕ ਘੰਟੇ ਆਰਾਮ ਕਰੇਗੀ, ਜਿਸ ਨਾਲ ਸਿਹਤ ਵੀ ਬਣੀ ਰਹੇਗੀ।
ਫਿਲਹਾਲ ਕਵਰਧਾ ਵਿਚ ਹਰ ਚੌਕ ਲਈ ਦੋ ਸਾਈਕਲਾਂ ਦਿੱਤੀਆਂ ਗਈਆਂ ਹਨ, ਦੋ ਜਵਾਨ ਗਸ਼ਤ ਲਈ ਨਿਕਲਗੇ। ਜਵਾਨਾਂ ਦੀ ਪੈਟਰੋਲਿੰਗ ਲਈ ਬੀਟ ਦਿੱਤੀ ਗਈ ਹੈ। ਪੈਟਰੋਲਿੰਗ ਲਈ ਜਵਾਨ ਸਾਈਕਲ ਟਾਰਚ ਅਤੇ ਵਾਇਰਲੈਸ ਨਾਲ ਵੀ ਲੈਸ ਰਹਿਣਗੇ।

ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ ਅਪਰਾਧ ਦੇ ਮਾਮਲੇ ਵਿਚ ਛੱਤੀਸਗੜ੍ਹ ਦੇਸ਼ ਵਿਚ 12ਵੇਂ ਨੰਬਰ 'ਤੇ ਹੈ, ਜਿਸ ਦੌਰ ਵਿਚ ਅਪਰਾਧ ਨੂੰ ਅੰਜਾਮ ਦੇਣ ਦੇ ਬਾਅਦ ਮੁਜ਼ਰਮ ਭੱਜਣ ਵਿਚ ਜੈੱਟ ਰਫਤਾਰ ਵਿਚ ਰਹਿੰਦੇ ਹਨ, ਉਥੇ ਪੁਲਸ ਦੇ ਹੱਥ ਸਾਈਕਲ ਫੜਾਉਣਾ ਸਿਹਤ ਲਈ ਤਾਂ ਠੀਕ ਹੈ ਪਰ ਉਸ ਦੀ ਰਫਤਾਰ 'ਤੇ ਬ੍ਰੇਕ ਜ਼ਰੂਰ ਲੱਗ ਜਾਵੇਗੀ।
ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਤੋਂ ਬਾਅਦ ਮੁਅੱਤਲ ਕੀਤੇ 12 ਟ੍ਰੈਕਮੈਨਾਂ ਦੀ ਫਿਰ ਹੋਈ ਨਿਯੁਕਤੀ
NEXT STORY