ਮਥੁਰਾ- ਢਿੱਡ ਦਰਦ ਤੋਂ ਪਰੇਸ਼ਾਨ ਇਕ ਨੌਜਵਾਨ ਨੇ ਖੁਦ ਦਾ ਆਪ੍ਰੇਸ਼ਨ ਕੀਤਾ। ਇਹ ਪੜ੍ਹ ਕੇ ਤੁਸੀਂ ਵੀ ਕੁਝ ਮਿੰਟ ਲਈ ਹੈਰਾਨੀ ਜ਼ਾਹਰ ਕਰੋਗੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਪਰ ਇਹ ਸੱਚ ਹੈ। ਦਰਅਸਲ ਢਿੱਡ ਦਰਦ ਤੋਂ ਪਰੇਸ਼ਾਨ ਨੌਜਵਾਨ ਨੇ ਇੰਟਰਨੈੱਟ 'ਤੇ ਆਪ੍ਰੇਸ਼ਨ ਕਰਨ ਦਾ ਤਰੀਕਾ ਵੇਖਿਆ ਸੀ। ਜਿਸ ਤੋਂ ਬਾਅਦ ਉਸ ਨੂੰ ਖ਼ੁਦ ਦਾ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਕੀਤਾ। ਸਭ ਤੋਂ ਪਹਿਲਾਂ ਨੌਜਵਾਨ ਨੇ ਮੈਡੀਕਲ ਸਟੋਰ ਤੋਂ ਸੁੰਨ ਕਰਨ ਵਾਲਾ ਇੰਜੈਕਸ਼ਨ ਖਰੀਦਿਆ। ਕਮਰੇ ਵਿਚ ਉਸ ਨੇ ਖੁਦ ਨੂੰ ਟੀਕਾ ਲਾਇਆ। ਫਿਰ ਢਿੱਡ ਦੀ ਅੰਤੜੀ ਵਿਚ ਚੀਰਾ ਮਾਰਿਆ। ਇਸ ਤੋਂ ਬਾਅਦ ਉਸ ਨੇ ਟਾਂਕੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਉਸ ਨੇ 12 ਟਾਂਕੇ ਲਗਾਏ, ਉਸਦੀ ਹਾਲਤ ਵਿਗੜਨ ਲੱਗੀ।
ਪੂਰੀ ਘਟਨਾ ਸੁਣ ਡਾਕਟਰ ਵੀ ਰਹਿ ਗਏ ਹੈਰਾਨ
ਨੌਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਾਉਣਾ ਪਿਆ। ਡਾਕਟਰ ਨੇ ਉਸ ਨੂੰ ਆਗਰਾ ਰੈਫਰ ਕਰ ਦਿੱਤਾ। ਫਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। 32 ਸਾਲਾ ਰਾਜਾਬਾਬੂ ਨੂੰ ਢਿੱਡ ਦਰਦ ਰਹਿੰਦਾ ਸੀ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਰਾਜਾਬਾਬੂ ਨੇ ਬੁੱਧਵਾਰ ਦੁਪਹਿਰ ਨੂੰ ਆਪਣੇ ਆਪ ਨੂੰ ਘਰ ਦੇ ਕਮਰੇ ਵਿਚ ਬੰਦ ਕਰ ਲਿਆ ਅਤੇ ਖੁਦ ਆਪ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਰਜੀਕਲ ਬਲੇਡ ਪੇਟ 'ਚ ਡੂੰਘਾਈ ਤੱਕ ਜਾਣ ਕਾਰਨ ਸਮੱਸਿਆ ਵਧ ਗਈ, ਜਿਸ ਕਾਰਨ ਦਰਦ ਵਧ ਗਿਆ ਅਤੇ ਖੂਨ ਵਗਣ ਲੱਗ ਪਿਆ। ਇਸ ਲਈ ਉਸ ਨੇ ਜ਼ਖ਼ਮ 'ਤੇ ਖੁਦ ਟਾਂਕੇ ਲਗਾਏ, ਇਸ ਤੋਂ ਬਾਅਦ ਵੀ ਖੂਨ ਵਹਿਣਾ ਬੰਦ ਨਹੀਂ ਹੋਇਆ, ਤਾਂ ਉਹ ਦੂਜੇ ਕਮਰੇ ਵਿਚ ਆਪਣੇ ਪਰਿਵਾਰਕ ਮੈਂਬਰਾਂ ਕੋਲ ਗਿਆ। ਉਸ ਦੀ ਹਾਲਤ ਦੇਖ ਕੇ ਪਰਿਵਾਰ ਚਿੰਤਤ ਹੋ ਗਿਆ ਅਤੇ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਿਆ। ਉੱਥੇ ਜਦੋਂ ਡਾਕਟਰਾਂ ਨੇ ਉਸ ਦੀ ਹਾਲਤ ਦੇਖੀ ਅਤੇ ਪੂਰੀ ਘਟਨਾ ਸੁਣੀ ਤਾਂ ਉਹ ਵੀ ਹੈਰਾਨ ਰਹਿ ਗਏ।
ਇੰਟਰਨੈੱਟ ਤੋਂ ਲਈ ਸੀ ਪੂਰੀ ਜਾਣਕਾਰੀ
ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਆਗਰਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਾਜਾਬਾਬੂ, ਜਿਸ ਨੇ ਢਿੱਡ 'ਚ ਦਰਦ ਤੋਂ ਪਰੇਸ਼ਾਨ ਹੋਣ ਤੋਂ ਬਾਅਦ ਆਪਣਾ ਆਪ੍ਰੇਸ਼ਨ ਕੀਤਾ ਸੀ। ਉਸ ਨੇ ਇੰਟਰਨੈੱਟ ਤੋਂ ਆਪ੍ਰੇਸ਼ਨ ਅਤੇ ਇਸ ਵਿਚ ਵਰਤੇ ਜਾਣ ਵਾਲੇ ਸਾਮਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ। ਉਸ ਨੇ ਮਥੁਰਾ ਦੇ ਬਾਜ਼ਾਰ ਤੋਂ ਸਰਜੀਕਲ ਬਲੇਡ, Stitching ਦਾ ਸਾਮਾਨ, ਸੁੰਨ ਕਰਨ ਵਾਲੇ ਟੀਕੇ ਆਦਿ ਖਰੀਦੇ ਅਤੇ ਆਪਣੇ ਆਪ ਆਪ੍ਰੇਸ਼ਨ ਕੀਤਾ।
ਜ਼ਰੂਰੀ ਨਾ ਹੋਣ ਤਕ ਨਾ ਜਾਓ ਅਮਰੀਕਾ ਤੋਂ ਬਾਹਰ, ਇਨ੍ਹਾਂ ਵੀਜ਼ਾ ਧਾਰਕਾਂ ਨੂੰ ਮਿਲੀ Warning
NEXT STORY