ਮਥੁਰਾ— ਇੱਥੇ ਬੁੱਧਵਾਰ ਨੂੰ ਇਕ ਵਿਅਕਤੀ ਨੇ ਘਰ ਦੇ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਉਸ ਨੇ ਖੁਦ ਨੂੰ ਮੌਤ ਦਾ ਜ਼ਿੰਮੇਵਾਰ ਦੱਸਦੇ ਹੋਏ ਆਪਣੇ ਹੱਥੇ 'ਤੇ ਇਕ ਨੋਟ ਵੀ ਲਿਖਿਆ ਹੈ। ਇਹ ਵੀ ਲਿਖਿਆ ਕਿ ਮੌਤ ਦੇ ਬਾਅਦ ਕਿਸੇ ਤੋਂ ਕੋਈ ਪੁੱਛਗਿਛ ਨਾ ਕੀਤੀ ਜਾਵੇ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੇ, ਇਸ ਲਈ ਲਾਸ਼ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਗਈ ਹੈ।

ਮਾਮਲਾ ਮਥੁਰਾ ਦੇ ਮਾਂਟ ਥਾਣਾ ਖੇਤਰ ਦਾ ਹੈ। ਗਿਰਾਜ਼ ਮੋਹਨ ਸਿੰਘ ਪਤਨੀ ਯਸ਼ੋਦਾ ਅਤੇ ਦੇ ਬੱਚਿਆਂ ਨਾਲ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਤੋਂ ਪਤਨੀ ਦੋਹਾਂ ਬੱਚਿਆਂ ਨੂੰ ਲੈ ਕੇ ਪੇਕੇ ਭਾਣਜੇ ਦੇ ਜਨਮਦਿਨ 'ਤੇ ਗਈ ਸੀ। ਸਥਾਨਕ ਲੋਕਾਂ ਦੀ ਮੰਨੋਂ ਤਾਂ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਬੁੱਧਵਾਰ ਦੀ ਸਵੇਰੇ ਕਰੀਬ 4 ਵਜੇ ਉਸ ਨੇ ਰੌਂਦੇ ਹੋਏ ਆਪਣੇ ਬੱਚਿਆਂ ਅਤੇ ਪਤਨੀ ਨਾਲ ਫੋਟੋ ਫੇਸਬੁੱਕ 'ਤੇ ਅਪਲੋਡ ਕੀਤੀ। ਕੁਝ ਦੇਰ ਬਾਅਦ ਉਸ ਨੇ ਸੁਸਾਇਡ ਕਰ ਲਿਆ। ਮੋਹਨ ਨੇ ਹੱਥ 'ਤੇ ਨੋਟ ਲਿਖਿਆ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਸੁਸਾਇਡ ਕਰ ਰਿਹਾ ਹਾਂ। ਪਰਿਵਾਰਕ ਮੈਂਬਰ ਇਸ ਮਾਮਲੇ 'ਚ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ।

ਪਦਮਾਵੱਤੀ ਦੇ ਵਿਰੋਧ 'ਚ ਵਿਆਹ ਦੇ ਕਾਰਡ 'ਤੇ ਲਿਖੀ ਭਾਵੁਕ ਕਵਿਤਾ
NEXT STORY