ਨਵੀਂ ਦਿੱਲੀ— ਫਿਲਮ ਪਦਮਾਵੱਤੀ 'ਤੇ ਵਿਰੋਧ ਵਧਦਾ ਹੀ ਜਾ ਰਿਹਾ ਹੈ। ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਫਿਲਮ ਦੇ ਇਤਿਹਾਸ ਨਾਲ ਛੇੜਛਾੜ ਦਾ ਦੋਸ਼ ਲਾਇਆ ਗਿਆ ਹੈ। ਰਾਜਪੂਤਾਨਾ ਭਾਈਚਾਰੇ ਅਤੇ ਕਰਣੀ ਫੌਜ ਨੇ ਇਸ ਦੇ ਅਧੀਨ ਵੱਡੇ ਪੱਧਰ 'ਤੇ ਪ੍ਰਦਰਸ਼ਨ ਦੀ ਧਮਕੀ ਦਿੱਤੀ ਹੈ। ਉੱਥੇ ਹੀ ਜੈਪੁਰ 'ਚ ਫਿਲਮ ਦੇ ਖਿਲਾਫ ਅਨੋਖੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸੁਰੇਂਦਰ ਸਿੰਘ ਪੰਵਾਰ ਨਾਂ ਦੇ ਨੌਜਵਾਨ ਦਾ 23 ਨਵੰਬਰ ਨੂੰ ਵਿਆਹ ਹੈ। ਉਸ ਨੇ ਆਪਣੇ ਵਿਆਹ ਦੇ ਕਾਰਡ 'ਤੇ ਪਦਮਾਵੱਤੀ ਦੇ ਵਿਰੋਧ 'ਚ ਕਵਿਤਾ ਦੇ ਰੂਪ 'ਚ ਕੁਝ ਪੰਕਤੀਆਂ ਲਿਖਵਾਈਆਂ ਹਨ, ਜਿਨ੍ਹਾਂ ਦੀ ਇੰਨੀਂ ਦਿਨੀਂ ਚਰਚਾ ਹੋ ਰਹੀ ਹੈ। ਇਸ ਮਾਮਲੇ 'ਚ ਸੁਰੇਂਦਰ ਨੇ ਕਿਹਾ ਕਿ ਰਾਣੀ ਪਦਮਣੀ ਦਾ ਸਨਮਾਨ ਪੂਰੇ ਦੇਸ਼ ਦਾ ਸਨਮਾਨ ਹੈ।
ਕੁਝ ਰੁਪਿਆਂ ਦੇ ਲਾਲਚ 'ਚ ਰਾਣੀ ਦੀ ਵੀਰਤਾ ਅਤੇ ਉਨ੍ਹਾਂ ਦੇ ਸਾਹਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜੋ ਕਿ ਗਲਤ ਹੈ। ਸੁਰੇਂਦਰ ਨੇ ਕਿਹਾ ਕਿ ਪਦਮਾਵੱਤੀ ਨੂੰ ਮੇਵਾੜ 'ਚ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ, ਅਜਿਹੇ 'ਚ ਕੋਈ ਵੀ ਬੇਟਾ ਆਪਣੀ ਮਾਂ ਦਾ ਅਪਮਾਨ ਹੁੰਦੇ ਨਹੀਂ ਦੇਖੇਗਾ। ਹਿੰਦੀ ਕਵੀ ਮਾਲਕ ਮੁਹੰਮਦ ਜਾਇਸੀ ਨੇ ਪਦਮਾਵੱਤ ਲਿਖੀ ਸੀ, ਇਸ 'ਚ ਰਾਣੀ ਪਦਮਣੀ ਅਤੇ ਖਿਲਜੀ ਦਾ ਜ਼ਿਕਰ ਹੈ। ਰਾਣੀ ਪਦਮਣੀ ਦੇ ਜੌਹਰ ਦੀ ਕਹਾਣੀ ਜਗ ਜ਼ਾਹਰ ਹੈ ਕਿ ਕਿਵੇਂ ਉਨ੍ਹਾਂ ਨੇ ਵੀਰਤਾ ਨਾਲ ਖਿਲਜੀ ਦਾ ਸਾਹਮਣਾ ਕੀਤਾ ਸੀ।
ਸੀ.ਐਮ ਨੇ ਕਿਹਾ-ਪੱਦਮਾਵਤੀ ਫਿਲਮ ਦੇਖਣ ਦੇ ਬਾਅਦ ਸਰਕਾਰ ਲਵੇਗੀ ਫੈਸਲਾ
NEXT STORY