ਇਸਲਾਮਾਬਾਦ/ਨਵੀਂ ਦਿੱਲੀ— ਪਾਕਿਸਤਾਨ ਤੇ ਭਾਰਤ ਵਿਚਕਾਰ ਸੰਬੰਧਾਂ 'ਚ ਤੱਲਖੀ ਖਤਮ ਨਹੀਂ ਹੋ ਰਹੀ ਹੈ। ਪਾਕਿਸਤਾਨ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ. ਵੀ. ਆਈ. ਪੀ. ਫਲਾਈਟ ਨੂੰ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ।
ਪਾਕਿਸਤਾਨ ਨੇ ਬੀਤੇ ਦਿਨ ਐਤਵਾਰ ਨੂੰ ਇਹ ਦਾਅਵਾ ਕੀਤਾ ਕਿ ਭਾਰਤ ਨੇ ਪੀ. ਐੱਮ. ਮੋਦੀ ਦੇ ਸਊਦੀ ਦੌਰੇ ਲਈ ਪਾਕਿਸਤਾਨ ਹਵਾਈ ਖੇਤਰ ਦੇ ਇਸਤੇਮਾਲ ਦੀ ਮਨਜ਼ੂਰੀ ਮੰਗੀ ਸੀ। ਪਾਕਿਸਤਾਨ ਵੱਲੋਂ ਇਨਕਾਰ ਮਗਰੋਂ ਪੀ. ਐੱਮ. ਮੋਦੀ ਦੀ ਵੀ. ਵੀ. ਆਈ. ਪੀ. ਫਲਾਈਟ ਨੂੰ ਸਾਊਦੀ ਪਹੁੰਚਣ ਲਈ ਲੰਮਾ ਰਸਤਾ ਤੈਅ ਕਰਨਾ ਹੋਵੇਗਾ।
ਰਿਪੋਰਟਾਂ ਮੁਤਾਬਕ ਪੀ. ਐੱਮ. ਨਰਿੰਦਰ ਮੋਦੀ ਦਾ ਜਹਾਜ਼ ਹੁਣ ਦਿੱਲੀ ਤੋਂ ਮੁੰਬਈ ਦੇ ਨਜ਼ਦੀਕ ਲਈ ਉਡਾਣ ਭਰੇਗਾ ਜਿੱਥੋਂ ਉਹ ਅਰਬ ਸਾਗਰ ਦੇ ਉਪਰੋਂ ਲੰਘਦੇ ਹੋਏ ਸਾਊਦੀ ਪਹੁੰਚੇਗਾ। ਇਸ ਕਾਰਨ ਸਫਰ 'ਚ 45 ਮਿੰਟ ਵੱਧ ਲੱਗਣਗੇ। ਪ੍ਰਧਾਨ ਮੰਤਰੀ ਸੋਮਵਾਰ ਨੂੰ ਰਿਆਦ 'ਚ ਉਤਰਣਗੇ ਤੇ ਮੰਗਲਵਾਰ ਨੂੰ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਕਿੰਗ ਸਲਮਾਨ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਸੋਮਵਾਰ ਤੋਂ ਸ਼ੁਰੂ ਹੋ ਰਹੀ ਖਾੜੀ ਦੇਸ਼ਾਂ ਦੀ ਯਾਤਰਾ ਕਈ ਮਾਮਲਿਆਂ 'ਚ ਅਹਿਮ ਹੈ। ਇਸ ਯਾਤਰਾ ਦੌਰਾਨ ਪੀ. ਐੱਮ. ਮੋਦੀ ਤੇਲ ਤੇ ਗੈਸ, ਨਵੀਨੀਕਰਨ ਊਰਜਾ ਸਮੇਤ ਕਈ ਖੇਤਰਾਂ 'ਚ ਆਪਸੀ ਸੰਬੰਧ ਮਜਬੂਤ ਕਰਨ ਦੀ ਦਿਸ਼ਾ 'ਚ ਸਮਝੌਤੇ ਕਰਨਗੇ। ਮੋਦੀ ਸਾਊਦੀ 'ਚ ਰੁਪੇ ਕਾਰਡ ਵੀ ਲਾਂਚ ਕਰਨਗੇ। ਉਹ ਇੱਥੇ ਨਿਵੇਸ਼ ਸੰਮੇਲਨ 'ਚ ਹਿੱਸਾ ਲੈਣ ਜਾ ਰਹੇ ਹਨ।
ਹਰਿਆਣਾ : ਖੱਟੜ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਦੁਸ਼ਯੰਤ ਬਣੇ ਉਪ CM
NEXT STORY