ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਈ ਭਾਰਤੀ ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੀ ਕਥਿਤ ਜਾਸੂਸੀ ਦੇ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਹੈ ਕਿ ਤਾਂ ਇਸ ਦਾ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪਵੇਗਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਜੇਕਰ ਭਾਜਪਾ ਜਾਂ ਸਰਕਾਰ ਨੇ ਪੱਤਰਕਾਰਾਂ, ਸਮਾਜਿਕ ਵਰਕਰਾਂ ਅਤੇ ਨੇਤਾਵਾਂ ਦੇ ਫੋਨ ਦੀ ਜਾਸੂਸੀ ਕਰਨ ਲਈ ਇਜ਼ਰਾਇਲੀ ਏਜੰਸੀਆਂ ਨੂੰ ਲਗਾਇਆ ਹੈ ਤਾਂ ਇਹ ਮਨੁੱਖੀ ਅਧਿਕਾਰ ਦੀ ਉਲੰਘਣਾ ਅਤੇ ਵੱਡਾ ਸਕੈਂਡਲ ਹੈ, ਜਿਸ ਦਾ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਅਸਰ ਹੋਵੇਗਾ। ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਪ੍ਰਤੀਕਿਰਿਆ ਦੀ ਉਡੀਕ ਹੈ।''
ਦਰਅਸਲ, ਫੇਸਬੁੱਕ ਵਲੋਂ ਖਰੀਦੀ ਹੋਈ ਕੰਪਨੀ ਵਟਸਐਪ ਨੇ ਕਿਹਾ ਹੈ ਕਿ ਇਜ਼ਰਾਇਲ ਦੇ ਸਪਾਈਵੇਅਰ 'ਪੈਗਾਸਸ ਰਾਹੀਂ ਕੁਝ ਅਣਪਛਾਤੀਆਂ ਇਕਾਈਆਂ ਦੀ ਵੈਸ਼ਵਿਕ ਪੱਧਰ 'ਤੇ ਜਾਸੂਸੀ ਕੀਤੀ ਗਈ। ਭਾਰਤੀ ਪੱਤਰਕਾਰ ਅਤੇ ਹਿਊਮਨ ਰਾਈਟਸ ਵਰਕਰ ਵੀ ਇਸ ਜਾਸੂਸੀ ਦਾ ਸ਼ਿਕਾਰ ਬਣੇ ਹਨ। ਉਸ ਵਿਵਾਦ 'ਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਨਾਗਰਿਕਾਂ ਦੀ ਨਿੱਜਤਾ ਦੇ ਉਲੰਘਣ ਦੀਆਂ ਖਬਰਾਂ ਭਾਰਤ ਦੀ ਸਾਖ ਨੂੰ ਧੁੰਦਲਾ ਕਰਨ ਦੀ ਇਕ ਕੋਸ਼ਿਸ਼ ਹੈ।
108 ਭ੍ਰਿਸ਼ਟ ਅਤੇ ਨਕਾਰਾ ਬਾਬੂਆਂ ਨੂੰ ਕੀਤਾ ਜ਼ਬਰਦਸਤੀ ਰਿਟਾਇਰ
NEXT STORY