ਪਟਨਾ— ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਮੰਗਲਵਾਰ ਨੂੰ 10 ਸਰਕੁਲਰ ਰੋਡ, ਪਟਨਾ ਸਥਿਤ ਆਪਣੀ ਮਾਂ ਰਾਬੜੀ ਦੇਵੀ ਦੇ ਘਰ ਦੇ ਗੇਟ 'ਤੇ 'ਨੋ ਐਂਟਰੀ ਚਾਚਾ ਨਿਤੀਸ਼' ਦਾ ਪੋਸਟਰ ਗਲਾ ਦਿੱਤਾ ਹੈ। ਕਾਂਗਰਸ ਦੀ ਇੱਛਾ ਦੇ ਉਲਟ ਬਿਹਾਰ 'ਚ ਮਹਾਗਠਜੋੜ 'ਚ ਨਿਤੀਸ਼ ਕੁਮਾਰ ਦੀ ਵਾਪਸੀ ਦਾ ਵਿਰੋਧ ਕਰ ਰਹੇ ਤੇਜ ਪ੍ਰਤਾਪ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਆਪਣੀ ਮਾਂ ਦੇ ਘਰ ਦੇ ਬਾਹਰ 'ਨੋ ਐਂਟਰੀ ਚਾਚਾ ਨਿਤੀਸ਼' ਦਾ ਬੋਰਡ ਲਗਾਉਣਗੇ।
ਇਸ ਮੌਕੇ 'ਤੇ ਤੇਜ ਪ੍ਰਤਾਪ ਨੇ ਕਿਹਾ ਕਿ ਮੇਰਾ ਫੇਸਬੁੱਕ ਅਕਾਊਂਟ ਬੀ.ਜੇ.ਪੀ ਅਤੇ ਆਰ.ਐਸ.ਐਸ ਨੇ ਹੈਕ ਕਰ ਲਿਆ ਸੀ। ਮੇਰੀ ਵਧਦੀ ਲੋਕਪ੍ਰਿਯਤਾ ਕਾਰਨ ਨਿਤੀਸ਼ ਚਾਚਾ ਅਤੇ ਸੁਸ਼ੀਲ ਮੋਦੀ ਚਾਚਾ ਨੇ ਮੇਰਾ ਸੋਸ਼ਲ ਮੀਡੀਆ ਪ੍ਰੋਫਾਇਲ ਹੈਕ ਕਰਵਾਇਆ। ਮੈਂ ਐਫ.ਆਈ.ਆਰ ਦਰਜ ਕਰਾਵਾਂਗਾ। ਇਸ ਤੋਂ ਪਹਿਲੇ ਆਰ.ਜੇ.ਡੀ ਨੇਤਾ ਤੇਜਸਵੀ ਯਾਦਵ ਦੇ ਬਾਅਦ ਹੁਣ ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਨੇ ਵੀ ਨਿਤੀਸ਼ ਕੁਮਾਰ ਦਾ ਖੁਲ੍ਹ ਕੇ ਵਿਰੋਧ ਕੀਤਾ ਸੀ।
ਨੇਪਾਲ 'ਚ ਹੋਏ ਸੜਕ ਹਾਦਸੇ 'ਚ ਬਿਹਾਰ ਦੇ 6 ਲੋਕਾਂ ਦੀ ਦਰਦਨਾਕ ਮੌਤ
NEXT STORY